- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਰਾਜਕਮਲ ਭੁੱਲਰ ਦੀ ਅਗਵਾਈ ’ਚ ਅਕਾਲੀ ਵਰਕਰਾਂ ਵੱਲੋਂ ਧਰਨਾ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਹਲਕਾ ਨਕੋਦਰ, ਨੂਰਮਹਿਲ ਤਹਿਸੀਲ ’ਚ ਅੱਜ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਸੇਵਾਦਾਰ ਹਲਕਾ ਨਕੋਦਰ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਬਿਜਲੀ ਦੇ ਲੰਬੇ ਸਮੇਂ ਤੋਂ ਚੱਲ ਰਹੇ ਕੱਟਾਂ ਤੇ ਆਮ ਲੋਕਾਂ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ’ਚ ਤਹਿਸੀਲ ਕੰਪਲੈਕਸ ਵਿਖੇ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਜਲੰਧਰ ਦੇ ਨਾਮ ਨਾਇਬ ਤਹਿਸੀਲਦਾਰ ਨੂਰਮਹਿਲ ਰਾਹੀਂ ਮੰਗ ਪੱਤਰ ਦਿੱਤਾ ਗਿਆ। ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਤੇ ਹੋਰ ਅਕਾਲੀ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੀ ਜ਼ੋਰਦਾਰ ਮੰਗ ਕੀਤੀ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਦੇ ਲੰਬੇ ਕੱਟਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦਿਆਂ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੁਰ, ਮੇਜਰ ਸਿੰਘ ਔਜਲਾ, ਪਿਆਰਾ ਸਿੰਘ ਕੈਂਥ, ਹਰਬੰਸ ਸਿੰਘ ਦਰਦੀ, ਸਰਪੰਚ ਜਸਵੰਤ ਸਿੰਘ ਸਿੰਘਪੁਰ, ਸੁਖਵਿੰਦਰ ਸਿੰਘ ਸੋਖਾ ਸਰਪੰਚ ਮੱਲੀਆਂ, ਹਰਵੇਲ ਸਿੰਘ ਖੀਵਾ, ਕੁੰਦਨ ਸਿੰਘ ਜੰਤਾ ਨਗਰ, ਬਾਲੀ ਸਾਬਕਾ ਐੱਮਸੀ, ਲਖਵਿੰਦਰ ਸਿੰਘ, ਤੰਨੂ ਨੂਰਮਹਿਲ, ਮਾਧਵ ਕੁੰਦੀ, ਬਿੰਦਰ ਭੁੱਲਰ, ਤਰਲੋਚਨ ਸਿੰਘ ਲੱਦੜ, ਹਰਬਲਜੀਤ ਸਿੰਘ ਲੱਦੜ, ਭਾਈ ਜਗਵੀਰ ਸਿੰਘ ਬਿਲਗਾ, ਇਕਬਾਲ ਸਿੰਘ ਸਹਿਮ, ਸਮੇਸ਼ ਨਕੋਦਰ, ਪ੍ਰਧਾਨ ਕਰਨੈਲ ਸਿੰਘ ਗਮਟਾਲੀ, ਅਮਨਿੰਦਰ ਸਿੰਘ ਨਾਗਰਾ, ਲੰਬੜਦਾਰ ਰਣਜੀਤ ਸਿੰਘ, ਕਸ਼ਮੀਰ ਸਿੰਘ ਸ਼ਾਮਪੁਰ ਆਦਿ ਹਾਜ਼ਰ ਸਨ।