ਔਰਤ ਤੋਂ ਮੋਬਾਈਲ ਖੋਹ ਕੇ ਅਣਪਛਾਤੇ ਫ਼ਰਾਰ
ਅਣਪਛਾਤੇ ਲੁਟੇਰੇ ਮੋਬਾਈਲ ਫੋਨ ਸੁਣ ਰਹੀ ਔਰਤ ਤੋਂ ਮੋਬਾਈਲ ਖੋਹ ਕੇ ਫ਼ਰਾਰ
Publish Date: Mon, 16 Feb 2026 06:18 PM (IST)
Updated Date: Mon, 16 Feb 2026 06:21 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੀਤੇ ਦਿਨ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੋਂ ਫਿਲੌਰ ਮੁੱਖ ਮਾਰਗ ਤੇ ਪਿੰਡ ਨਗਰ ਦੇ ਝੰਡੀਪੀਰ ਮੋੜ ਦੇ ਨਜ਼ਦੀਕ ਦੋ ਅਣਪਛਾਤੇ ਲੁਟੇਰੇ ਇਕ ਔਰਤ ਤੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਰਾਜਵਿੰਦਰ ਕੌਰ ਪਤਨੀ ਸ਼ੀਤਲ ਕੁਮਾਰ ਵਾਸੀ ਪਿੰਡ ਭਾਰਟਾ ਖੁਰਦ ਨੇ ਦੱਸਿਆ ਕਿ ਮੇਰਾ ਪੇਕਾ ਪਿੰਡ ਖਾਨਪੁਰ ਨੇੜੇ ਅੱਪਰਾ ਹੈ। ਬੀਤੇ ਦਿਨ ਦੁਪਿਹਰ ਲਗਪਗ 1-30 ਵਜੇ ਮੈਂ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਪੇਕੇ ਪਿੰਡ ਖਾਨਪੁਰ ਨੂੰ ਆ ਰਹੀ ਸੀ, ਇਸ ਦੌਰਾਨ ਮੇਰੇ ਫੋਨ ਤੇ ਕਾਲ ਆ ਜਾਂਦੀ ਹੈ ਤੇ ਮੈਂ ਆਪਣੀ ਸਕੂਟਰੀ ਸਾਈਡ ਤੇ ਰੋਕ ਕੇ ਕਾਲ ਸੁਣਨ ਲੱਗ ਪੈਂਦੀ ਹਾਂ। ਇਸੇ ਦੌਰਾਨ ਹੀ ਪਿੱਛਿਓਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੇਰੇ ਹੱਥੋਂ ਮੋਬਾਈਲ ਫੋਨ ਖੋਹ ਕੇ ਲੁਧਿਆਣਾ ਸਾਈਡ ਫ਼ਰਾਰ ਹੋ ਗਏ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।