ਯੂਕੇ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਐੱਨਆਰਆਈਜ਼ ਦੇ ਜ਼ਮੀਨੀ ਝਗੜਿਆਂ ਤੇ ਸਿੱਧੀਆਂ ਉਡਾਣਾਂ ਦਾ ਚੁੱਕਿਆ ਮੁੱਦਾ
ਉਨ੍ਹਾਂ ਨੇ ਸੁਰੱਖਿਆ ਤੇ ਫਿਰੌਤੀਆਂ ਦੀ ਸਮੱਸਿਆ ਦੀ ਚਰਚਾ ਕਰਦੇ ਹੋਏ ਕਿਹਾ ਕਿ ਕਾਰੋਬਾਰੀਆਂ ਤੇ ਖੇਡ ਪਰਮੋਟਰਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਫਿਰੌਤੀਆਂ ਦੇ ਮੁੱਦ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਭਾਰਤ ਨੂੰ ਯੂਕੇ, ਕਨੇਡਾ, ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਕੇ ਕਾਰਵਾਈ ਕਰਨ ਲਈ ਕੋਈ ਸਾਂਝੀ ਨੀ਼ਤੀ ਬਣਾਉਣੀ ਚਾਹੀਦੀ ਹੈ।
Publish Date: Tue, 11 Aug 2026 10:44 PM (IST)
Updated Date: Wed, 12 Aug 2026 11:03 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਯੂਕੇ ਦੇ ਐੱਮਪੀ ਤੇ ਸੰਸਦ ਦੀ ਡਿਫੈਂਸ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਨੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਤੇ ਜ਼ਮੀਨੀ ਝਗੜਿਆਂ ਨੂੰ ਨਿਪਟਾਉਣ ਦੇ ਉਪਰਾਲੇ ਕਰਨ ਮੁੱਦਾ ਉਠਾਇਆ। ਮੰਗਲਵਾਰ ਨੂੰ ਯੂਕੇ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਸੈਸ਼ਨ ’ਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਸੀ ਜਿਥੇ ਉਕਤ ਮੁੱਦੇ ’ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਐੱਨਆਰਆਈ ਪਰਵਾਸੀ ਭਾਰਤੀ ਇਸ ਸਮੇਂ ਜ਼ਮੀਨਾਂ ਝਗੜਿਆ ਕਰਕੇ ਪਰੇਸ਼ਾਨ ਹਨ ਤੇ ਉਨ੍ਹਾਂ ਦੇ ਝਗੜੇ ਆਸਾਨ ਤਰੀਕੇ ਨਾਲ ਨਿਪਟਾ ਕੇ ਉਨ੍ਹਾਂ ਨੂੰ ਰਾਹਤ ਦੁਆਈ ਜਾਏ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਪੰਜਾਬ (ਅੰਮ੍ਰਿਤਸਰ ਤੇ ਚੰਡੀਗੜ੍ਹ) ਨੂੰ ਪੂਰੇ ਉਤਰੀ ਭਾਰਤ ਲਈ ਨਾਲ ਜੋੜਨ ਲਈ ਇਕ ਵੱਡਾ ਏਵੀਏਸ਼ਨ ਹੱਬ ਬਣਾਇਆ ਜਾਏ ਤੇ ਲੰਡਨ, ਬਰਮਿੰਘਮ ਤੇ ਹੋਰ ਵਿਦੇਸ਼ੀ ਸ਼ਹਿਰਾਂ ਤੋਂ ਸਿੱਧੀਆਂ ਉਡਾਨਾਂ ਵਧਾਈਆ ਜਾਣ।
ਉਨ੍ਹਾਂ ਨੇ ਸੁਰੱਖਿਆ ਤੇ ਫਿਰੌਤੀਆਂ ਦੀ ਸਮੱਸਿਆ ਦੀ ਚਰਚਾ ਕਰਦੇ ਹੋਏ ਕਿਹਾ ਕਿ ਕਾਰੋਬਾਰੀਆਂ ਤੇ ਖੇਡ ਪਰਮੋਟਰਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਫਿਰੌਤੀਆਂ ਦੇ ਮੁੱਦ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਭਾਰਤ ਨੂੰ ਯੂਕੇ, ਕਨੇਡਾ, ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਕੇ ਕਾਰਵਾਈ ਕਰਨ ਲਈ ਕੋਈ ਸਾਂਝੀ ਨੀ਼ਤੀ ਬਣਾਉਣੀ ਚਾਹੀਦੀ ਹੈ। ਉਕਤ ਦੋਵਾਂ ਆਗੂਆਂ ਨੇ ਸ੍ਰੀ ਕਰਤਾਰਪਰ ਸਾਹਿਬ, ਲਾਂਘੇ ਦੀ ਪੂਰੀ ਵਰਤੋਂ ਕਰਨ ਤੇ ਖੇਤਰੀ ਅਮਨ ਤੇ ਸ਼ਾਂਤੀ ਬਣਾਏ ਰੱਖਣ ਲਈ ਆਪਸੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪੂਰੀ ਵਰਤੋਂ ਕਰਨ ਤੇ ਖੇਤਰੀ ਸ਼ਾਂਤੀ ਬਣਾਏ ਰੱਖਣ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸ੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਉਨ੍ਹਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਮੌਜੂਦ ਸਨ।