ਸੁਆਮੀ ਸੰਤਦਾਸ ਮਹਾਰਾਜ ਦੀ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਮੈਡੀਕਲ ਕੈਂਪ ਲਾਇਆ
ਸੁਆਮੀ ਸੰਤਦਾਸ ਮਹਾਰਾਜ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਮੈਡੀਕਲ ਕੈਂਪ ਲਗਾਇਆ
Publish Date: Sun, 29 Mar 2026 09:41 PM (IST)
Updated Date: Mon, 30 Mar 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਸੁਆਮੀ ਸੰਤਦਾਸ ਮਹਾਰਾਜ ਦੀ ਸਾਲਾਨਾ ਬਰਸੀ ਸਮਾਗਮ ਮੌਕੇ ਉਦਾਸੀਨ ਆਸ਼ਰਮ, ਪ੍ਰੀਤਮ ਭਵਨ, ਗੋਪਾਲ ਨਗਰ ਵੱਲੋਂ ਚਲਾਏ ਜਾ ਰਹੇ ਗੁਰੂ ਸੰਗਤ ਹੈਲਥ ਕੇਅਰ ਸੈਂਟਰ, ਈਸ਼ਵਰ ਭਵਨ, ਗੋਪਾਲ ਨਗਰ ਵਿਖੇ ਦੋ ਦਿਨਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਨੇ ਦੱਸਿਆ ਕਿ ਚਾਰ ਰੋਜ਼ਾ ਬਰਸੀ ਸਮਾਗਮ ਦੌਰਾਨ ਦੋ ਰੋਜ਼ਾ ਮੁਫ਼ਤ ਮੈਡੀਕਲ ਕੈਂਪ ’ਚ ਲਾਈਫਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਮਿਸ਼ਨ ਸਿਹਤਮੰਦ ਪੰਜਾਬ" ਤਹਿਤ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਟੇਬਲ ਲੈਬੋਰੇਟਰੀ ਵੱਲੋਂ ਕੈਂਪ ’ਚ ਕਿਡਨੀ ਟੈਸਟ, ਬਲੱਡ ਯੂਰੀਆ, ਕ੍ਰੀਏਟਿਨਾਈਨ, ਲਾਈਫਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਮਿਸ਼ਨ ਸਿਹਤਮੰਦ ਪੰਜਾਬ’ ਤਹਿਤ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਟੇਬਲ ਲੈਬੋਰੇਟਰੀ ਵੱਲੋਂ ਕੈਂਪ ’ਚ ਕਿਡਨੀ ਟੈਸਟ, ਬਲੱਡ ਯੂਰੀਆ, ਕ੍ਰੀਏਟਿਨਾਈਨ, ਕ੍ਰਿਏਟੀਨਿਨ ਰੇਸ਼ੋ, ਯੂਰਿਕ ਐਸਿਡ, ਬਲੱਡ ਗਲੂਕੋਜ਼, ਬਲੱਡ ਯੂਰੀਆ ਨਾਈਟ੍ਰੋਜਨ, ਗੁਰਦਿਆਂ ਦੇ ਟੈਸਟ ਮੁਫ਼ਤ ਕੀਤੇ ਗਏ। ਹੋਰ ਲੁੜੀਂਦੇ ਟੈਸਟ 75 ਪ੍ਰਤੀਸ਼ਤ ਘੱਟ ਮੁੱਲ ਤੇ ਕੀਤੇ ਗਏ। ਦੂਜੇ ਦਿਨ ਹਾਈ ਬਲੱਡ ਪ੍ਰੈਸ਼ਰ, ਚੱਲਣ ’ਚ ਲੜਖੜਾਹਟ ਮਹਿਸੂਸ ਕਰਨ ਵਾਲੇ, ਲਗਾਤਾਰ ਸਿਰ ਦਰਦ ਤੇ ਚੱਕਰ ਆਉਣਾ, ਮਿਰਗੀ, ਕਮਰ ਦਰਦ, ਨਸਾਂ ਦੀ ਕਮਜ਼ੋਰੀ, ਹੱਥਾਂ ਪੈਰਾਂ ’ਚ ਸੋਜਿਸ਼ ਜਾਂ ਕੰਬਣ ਦੀ ਤਕਲੀਫ, ਲਕਵਾ ਜਾਂ ਅਧਰੰਗ ਦੇ ਮਰੀਜ਼ਾਂ ਲਈ ਨਿਊਰੇ ਕੈਂਪ ਕਸਵੰਤ ਮੁਨੀ ਫੀਜਿਓਥੈਰੈਪੀ ਸੈਂਟਰ ਵੱਲੋਂ ਲਗਾਇਆ ਗਿਆ। ਜਿਸ ’ਚ ਤਕਰੀਬਨ 125 ਮਰੀਜ਼ਾਂ ਦੀ ਜਾਂਚ ਕੀਤੀ ਗਈ। ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਮੈਡੀਕਲ ਕੈਂਪ ’ਚ ਡਾਕਟਰ ਰਣਜੀਤ ਸਿੰਘ ਰਾਜਪਾਲ, ਡਾ. ਸਵੈਂਸੋ ਬੱਤਰਾ ਨਿਊਰੋਲੋਜਿਸਟ ਵੱਲੋਂ ਜਾਂਚ ਕੀਤੀ ਗਈ। ਇਸ ਮੌਕੇ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ, ਮਹੰਤ ਰਾਮਦਾਸ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਕਾਲੜਾ ਆਦਿ ਹਾਜ਼ਰ ਸਨ।
ਅੱਜ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ ਸਮਾਗਮ
ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਨੇ ਦੱਸਿਆ ਕਿ ਚਾਰ ਰੋਜ਼ਾ ਸਮਾਗਮ ਦੇ ਅਖੀਰਲੇ ਦਿਨ ਅੱਜ ਸੰਤ ਮਹਾਪੁਰਖ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ ਅਤੇ ਭਾਈ ਬਹਮਜੋਤ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਸਹਿਜਦੀਪ ਸਿੰਘ, ਭਾਈ ਜਗਦੇਵ ਸਿੰਘ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਗਿਆਨੀ ਗੁਰਮੀਤ ਸਿੰਘ, ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਉਦਾਸੀਨ, ਮਹੰਤ ਰਾਮਦਾਸ ਉਦਾਸੀਨ, ਸੰਤ ਚਰਨਦਾਸ ਉਦਾਸੀਨ ਕਥਾ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।