- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾਂ ਜੂਡੋ ਚੈਂਪੀਅਨਸ਼ਿਪ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 47ਵੀਂ ਸਬ-ਜੂਨੀਅਰ ਪੰਜਾਬ ਜੂਡੋ ਚੈਂਪੀਅਨਸ਼ਿਪ ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ (ਰਜਿਸਟਰਡ) ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ 28 ਤੋਂ 29 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਅੱਜ ਉਦਘਾਟਨ ਦੇ ਸਮੇਂ ਮੁੱਖ ਮਹਿਮਾਨ ਬਲਬੀਰ ਸਿੰਘ ਜੱਸ ਰੋਟੀਆ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ। ਉਨ੍ਹਾਂ ਦੇ ਨਾਲ ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਜੂਡੋ ਰੈਫਰੀ, ਪਰਮਜੀਤ ਸਿੰਘ ਕੱਕਰ ਖਜ਼ਾਨਚੀ, ਰਵਨੀਤ, ਜੌਨੀ, ਨਰੇਸ਼ ਕੁਮਾਰ ਅਤੇ ਸ਼ਕਤੀ ਸਿੰਘ ਵੀ ਮੌਜੂਦ ਸਨ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਦਾ ਅਨਮੋਲ ਅੰਗ ਹਨ। ਜਿਹੜੇ ਵਿਦਿਆਰਥੀ ਖੇਡਾਂ ਵਿੱਚ ਭਾਗ ਲੈਂਦੇ ਹਨ, ਉਹ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ। ਸਬ-ਜੂਨੀਅਰ ਲੜਕਿਆਂ ਦੇ-66 ਕਿਲੋਗ੍ਰਾਮ ਭਾਰ ਵਰਗ ਵਿੱਚ ਸਾਈਮਨ ਮਸੀਹ (ਗੁਰਦਾਸਪੁਰ) ਨੇ ਪਹਿਲਾ ਸਥਾਨ, ਨਕਸ਼ (ਅੰਮ੍ਰਿਤਸਰ) ਨੇ ਦੂਜਾ ਸਥਾਨ, ਅਰਪਿਤ (ਨਵਾਂਸ਼ਹਿਰ) ਨੇ ਤੀਜਾ ਸਥਾਨ ਅਤੇ ਸਿੱਧਕ ਵੀਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜਗਮੋਹਨ ਕੈਣ, ਨਵਜੋਤ ਕੰਨਾ, ਸਾਹਿਲ ਪਠਾਨੀਆ ਅਤੇ ਗਗਨਦੀਪ ਸ਼ਰਮਾ ਵੀ ਹਾਜ਼ਰ ਸਨ। ਇਸ ਮੌਕੇ