ਦੋ ਰੋਜ਼ਾ ਮਹਾਨ ਕੀਰਤਨ ਦਰਬਾਰ 15 ਤੋਂ ਦੋ ਰੋਜ਼ਾ ਮਹਾਨ ਕੀਰਤਨ ਦਰਬਾਰ 15 ਤੋਂ
Publish Date: Wed, 04 Nov 2026 06:50 PM (IST)
Updated Date: Wed, 04 Nov 2026 06:53 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ 15 ਨਵੰਬਰ ਤੇ 16 ਨਵੰਬਰ ਨੂੰ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਰੋਡ ’ਤੇ ਮੁਹੱਲਾ ਹਰਦੀਪ ਨਗਰ ਵਿਖੇ ਕਰਵਾਏ ਜਾ ਰਹੇ 15ਵੇਂ ਮਹਾਨ ਕੀਰਤਨ ਦਰਬਾਰ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੇਵਾ ਸੁਸਾਇਟੀਆਂ ਦੀ ਮੀਟਿੰਗ ਮੁੱਖ ਸੇਵਾਦਾਰ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਮਹਾਨ ਸਮਾਗਮਾਂ ਵਿਚ ਭਾਈ ਪਿੰਦਰਪਾਲ ਸਿੰਘ, ਭਾਈ ਸੁਖਦੇਵ ਸਿੰਘ ਡੱਲਾ, ਭਾਈ ਜਰਨੈਲ ਸਿੰਘ ਕੁਹਾੜਕਾ, ਪ੍ਰੋਫੈਸਰ ਜਗਰੂਪ ਸਿੰਘ, ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ, ਭਾਈ ਅਵਤਾਰ ਸਿੰਘ ਅਨੰਦਪੁਰ ਸਾਹਿਬ, ਭਾਈ ਬਲਜਿੰਦਰ ਸਿੰਘ, ਕਵੀਸ਼ਰੀ ਜਥਾ ਜੰਗੋਲੀ ਵਾਲਾ ਹਾਜ਼ਰੀ ਭਰਨਗੇ। ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਵੀਰ ਨਿਭਾਉਣਗੇ। ਪੰਜਾਬ ਦੇ ਮਹਾਨ ਕਵੀ ਰਸ਼ਪਾਲ ਸਿੰਘ ਪਾਲ ਗੁਰ ਇਤਿਹਾਸ ਦੀ ਸਾਂਝ ਪਾਉਣ ਤੋਂ ਇਲਾਵਾ ਸਟੇਜ ਦੀ ਸੇਵਾ ਵੀ ਨਿਭਾਉਣਗੇ 16 ਨਵੰਬਰ ਨੂੰ ਵੀ ਪੰਥ ਦੇ ਮਹਾਨ ਰਾਗੀ ਜੱਥੇ ਭਾਗ ਲੈਣਗੇ। ਇਸ ਮੌਕੇ ਬਾਬਾ ਕੁਲਵੰਤ ਸਿੰਘ, ਅਜੀਤ ਸਿੰਘ ਬਿੱਟੂ, ਜਸਵਿੰਦਰ ਸਿੰਘ, ਜਗਜੀਤ ਸਿੰਘ, ਮੰਗਲ ਸਿੰਘ, ਨਿਰਮਲ ਸਿੰਘ, ਸਤਪਾਲ ਸਿੰਘ, ਦਲਜੀਤ ਸਿੰਘ, ਫੁਮਣ ਸਿੰਘ, ਕਮਲਜੀਤ ਸਿੰਘ, ਅੰਮ੍ਰਿਤ ਪ੍ਰੀਤ ਸਿੰਘ, ਰਾਜਵੀਰ ਸਿੰਘ, ਤ੍ਰਿਪਾ ਜੋਤ ਸਿੰਘ ਜੋਧਾ, ਅਮਰਜੀਤ ਸਿੰਘ ਚੀਮਾ, ਕਮਲਜੀਤ ਸਿੰਘ, ਹਰਵਿੰਦਰ ਸਿੰਘ ਗਰਚਾ ਆਦਿ ਹਾਜ਼ਰ ਸਨ।