ਦੁਕਾਨ ’ਚੋਂ ਸਾਮਾਨ ਚੋਰੀ ਕਰਦੇ ਦੋ ਜਣੇ ਕੈਮਰੇ ’ਚ ਕੈਦ
ਦੁਕਾਨ ’ਚੋਂ ਘਿਓ ਦੇ ਡੱਬੇ ਤੇ ਚਾਕਲੇਟ ਚੋਰੀ ਕਰਦੇ ਦੋ ਹੋਏ ਕੈਮਰੇ ’ਚ ਕੈਦ
Publish Date: Sat, 14 Feb 2026 07:42 PM (IST)
Updated Date: Sun, 15 Feb 2026 04:12 AM (IST)

--ਮਾਲਕ ਨੇ ਸ਼ੱਕ ਹੋਣ ’ਤੇ ਸੀਸੀਟੀਵੀ ਕੈਮਰੇ ਕੀਤੇ ਚੈੱਕ ਤਾਂ ਹੋਇਆ ਖੁਲਾਸਾ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਹੱਦ ’ਚ ਪੈਂਦੇ ਭਾਰਗੋ ਕੈਂਪ ਦੇ ਟਾਹਲੀ ਵਾਲਾ ਚੌਕ ’ਚ ਸਥਿਤ ਇਕ ਦੁਕਾਨ ’ਚੋਂ ਦੋ ਨੌਜਵਾਨ ਦੇਸੀ ਘਿਓ ਦੇ ਡੱਬੇ ਤੇ ਚਾਕਲੇਟ ਚੋਰੀ ਕਰਦੇ ਹੋਏ ਕੈਮਰੇ ’ਚ ਕੈਦ ਹੋ ਗਏ। ਇਸ ਗੱਲ ਦਾ ਖੁਲਾਸਾ ਤਦ ਹੋਇਆ, ਜਦ ਦੁਕਾਨ ਮਾਲਕ ਨੇ ਘਿਓ ਦੇ ਡੱਬੇ ਘੱਟ ਦਿਖਣ ’ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਮੰਗਲ ਦਾਸ ਨੇ ਦੱਸਿਆ ਕਿ ਉਸ ਦੀ ਟਾਹਲੀ ਵਾਲਾ ਚੌਕ ’ਚ ਦੁਕਾਨ ਹੈ। ਬੀਤੀ ਦੁਪਹਿਰ ਉਹ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਗਿਆ ਹੋਇਆ ਸੀ ਤੇ ਉਸ ਸਦਾ ਬੇਟਾ ਦੁਕਾਨ ’ਤੇ ਬੈਠਾ ਹੋਇਆ ਸੀ। ਜਦ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਕਾਊਂਟਰ ’ਤੇ ਪਏ ਦੇਸੀ ਘਿਓ ਦੇ ਡੱਬੇ ਘੱਟ ਸਨ, ਜਿਸ ਤੋਂ ਬਾਅਦ ਉਸਨੇ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੱਕ ਕੀਤੀ ਤਾਂ ਉਸ ’ਚ ਦੋ ਨੌਜਵਾਨ ਦੁਕਾਨ ’ਚ ਆਏ। ਉਸ ਵੇਲੇ ਚਾਰ ਪੰਜ ਗਾਹਕ ਹੋਰ ਵੀ ਖੜੇ ਹੋਏ ਸਨ। ਉਨ੍ਹਾਂ ਚਲਾਕੀ ਨਾਲ ਦੇਸੀ ਘਿਓ ਦੇ ਦੋ ਡੱਬੇ ਤੇ ਚਾਕਲੇਟਾਂ ਚੁੱਕ ਕੇ ਆਪਣੇ ਬੈਗ ’ਚ ਪਾ ਲਈਆਂ ਤੇ ਬਿਨਾਂ ਕੁਝ ਲਏ ਹੀ ਦੁਕਾਨ ਤੋਂ ਚਲੇ ਗਏ। ਉਨਾਂ ਦੱਸਿਆ ਕਿ ਜਦ ਉਨਾਂ ਨੇ ਹੋਰ ਵੀ ਬੇਕਰੀ ਵਾਲਿਆਂ ਨੂੰ ਇਸ ਬਾਰੇ ਪੁੱਛਿਆ ਤਾਂ ਉਨਾਂ ਦੱਸਿਆ ਕਿ ਇਹੀ ਨੌਜਵਾਨ ਸਾਡੀ ਦੁਕਾਨ ਤੋਂ ਵੀ ਕਈ ਵਾਰ ਸਮਾਨ ਚੁੱਕ ਕੇ ਲਿਜਾ ਚੁੱਕੇ ਹਨ ਪਰ ਕਦੀ ਹੱਥੇ ਨਹੀਂ ਚੜ੍ਹੇ। ਮੰਗਲ ਦਾਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਨਾਂ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਨੂੰ ਜਲਦ ਫੜਨ ਦਾ ਭਰੋਸਾ ਦਿਵਾਇਆ ਹੈ।