ਪੀਪੀਆਰ ਮਾਰਕੀਟ 'ਚ ਦੋ ਗੱਡੀਆਂ ਦੀ ਆਪਸ 'ਚ ਟੱਕਰ
ਜਾ.ਸ, ਜਲੰਧਰ : ਮਹਾਨਗਰ ਦੀ ਪੀਪੀਆਰ ਮਾਰਕੀਟ 'ਚ ਮੰਗਲਵਾਰ ਦੁਪਹਿਰ ਦੋ ਗੱਡੀਆਂ ਵਿਚਾਲੇ ਹਾਦਸਾ ਹੋ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ, ਗੱਡੀਆਂ ਵਿਚਾਲੇ ਖੜ੍ਹੀਆਂ ਰਹਿਣ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Publish Date: Tue, 26 Sep 2023 10:06 PM (IST)
Updated Date: Tue, 26 Sep 2023 10:06 PM (IST)
ਜਾ.ਸ, ਜਲੰਧਰ : ਮਹਾਨਗਰ ਦੀ ਪੀਪੀਆਰ ਮਾਰਕੀਟ 'ਚ ਮੰਗਲਵਾਰ ਦੁਪਹਿਰ ਦੋ ਗੱਡੀਆਂ ਵਿਚਾਲੇ ਹਾਦਸਾ ਹੋ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ, ਗੱਡੀਆਂ ਵਿਚਾਲੇ ਖੜ੍ਹੀਆਂ ਰਹਿਣ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਗੱਡੀ ਚਾਲਕ ਕਲਿਆਣਪੁਰ ਨਿਵਾਸੀ ਬਲਜੀਤ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਜਲੰਧਰ 'ਚ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਤੇ ਉਹ ਪੀਪੀਆਰ ਮਾਰਕੀਟ 'ਚੋਂ ਨਿਕਲ ਰਿਹਾ ਸੀ ਕਿ ਉਸੇ ਦੌਰਾਨ ਮਾਡਲ ਟਾਊਨ ਵੱਲੋਂ ਆ ਰਿਹਾ ਕਾਰ ਚਾਲਕ ਮੋਬਾਈਲ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਤੇ ਉਸ ਨੇ ਉਸ ਦੀ ਗੱਡੀ ਨਹੀਂ ਦੇਖੀ ਜਿਸ ਕਾਰਨ ਹਾਦਸਾ ਹੋ ਗਿਆ ਹੈ। ਉਥੇ ਦੂਜੇ ਪਾਸੇ ਕਾਰ ਚਾਲਕ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਕਾਰ ਸਵਾਰ 100 ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਤੇ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਚਾਲਕ ਨੇ ਉਨ੍ਹਾਂ ਦੀ ਗੱਡੀ 'ਚ ਟੱਕਰ ਮਾਰ ਦਿੱਤੀ। ਅੱਧਾ ਘੰਟਾ ਸੜਕ ਵਿਚਾਲੇ ਖੜ੍ਹੀਆਂ ਕਾਰਾਂ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਦੋਵੇਂ ਧਿਰਾਂ ਦੇ ਪਛਾਣ ਪੱਤਰ ਲੈ ਲਏ ਤੇ ਕਿਹਾ ਕਿ ਥਾਣੇ ਲਿਜਾ ਕੇ ਮਾਮਲੇ ਦੀ ਜਾਂਚ ਤੋਂ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ।