ਜਬਰ-ਜਨਾਹ ਦੇ ਮਾਮਲੇ 5-5 ਸਾਲ ਦੀ ਕੈਦ
ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਦੋ ਮੁਲਜ਼ਮਾਂ ਨੂੰ 5-5 ਸਾਲ ਦੀ ਕੈਦ
Publish Date: Wed, 06 May 2026 08:36 PM (IST)
Updated Date: Wed, 06 May 2026 08:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਦੋ ਮੁਲਜ਼ਮਾਂ ਗੁਲਸ਼ਨ ਕੁਮਾਰ ਤੇ ਬੀਰੂ ਕੁਮਾਰ ਵਾਸੀ ਰਾਮ ਜਾਨਕੀ ਨਗਰ, ਨੇੜੇ ਸ਼ੀਤਲਾ ਨਗਰ, ਜਲੰਧਰ ਨੂੰ 5-5 ਸਾਲ ਦੀ ਕੈਦ ਤੇ 2500-2500 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਮੁਲਜ਼ਮਾਂ ਨੂੰ 2-2 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ। ਮੁਲਜ਼ਮਾਂ ਖ਼ਿਲਾਫ਼ ਮਿਤੀ 14 ਜਨਵਰੀ 2024 ਨੂੰ ਥਾਣਾ-1 ’ਚ ਪੀੜਤ ਦੀ ਮਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੀ ਲੜਕੀ ਆਪਣੇ ਭੂਆ ਦੇ ਲੜਕੇ ਨੂੰ ਖਾਣਾ ਦੇਣ ਲਈ ਗਈ ਸੀ ਕਿ ਵਾਪਸ ਆਉਂਦੇ ਹੋਏ ਮੁਲਜ਼ਮ ਉਸ ਨੂੰ ਖਿੱਚ ਦੇ ਆਪਣੇ ਕਮਰੇ ’ਚ ਲੈ ਗਏ ਤੇ ਉਸ ਨਾਲ ਜਬਰ-ਜਨਾਹ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦੇ ਹੋਏ ਇਨ੍ਹਾਂ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਸੇ ਮਾਮਲੇ ’ਚ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਇਸ ਕੇਸ ’ਚ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।