ਦੋ ਦੋਸ਼ੀਆਂ ਨੂੰ ਕੈਦ, ਇਕ ਮੁਲਜ਼ਮ ਬਰੀ
ਜਾਸ, ਜਲੰਧਰ : ਜਲੰਧਰ
Publish Date: Tue, 24 Feb 2026 10:16 PM (IST)
Updated Date: Tue, 24 Feb 2026 10:19 PM (IST)
ਜਾਸ, ਜਲੰਧਰ : ਜਲੰਧਰ ਦੀਆਂ ਅਦਾਲਤਾਂ ’ਚ ਵੱਖ-ਵੱਖ ਨਸ਼ਾ ਤਸਕਰੀ ਮਾਮਲਿਆਂ 'ਚ ਫੈਸਲਾ ਸੁਣਾਏ ਹਨ। ਦੋ ਮਾਮਲਿਆਂ ’ਚ ਦੋਸ਼ ਸਾਬਤ ਹੋਣ 'ਤੇ ਦੋਸ਼ੀਆਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਜਦਕਿ ਇਕ ਮਾਮਲੇ ’ਚ ਸਬੂਤਾਂ ਦੀ ਘਾਟ ਕਾਰਨ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ 30 ਨਸ਼ੀਲੀ ਗੋਲੀਆਂ ਦੇ ਮਾਮਲੇ ’ਚ ਟੈਗੋਰ ਐਵੀਨਿਊ ਕਾਲੋਨੀ, ਬਸਤੀ ਦਾਨਿਸ਼ਮੰਦਾਂ, ਜਲੰਧਰ ਦੇ ਰਹਿਣ ਵਾਲੇ ਸੋਨੂੰ ਕੁਮਾਰ ਉਰਫ ਸੋਨੂੰ ਨੂੰ ਦੋ ਮਹੀਨੇ ਤੇ ਦੋ ਦਿਨਾਂ ਦੀ ਕੈਦ ਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਹ ਮਾਮਲਾ 5 ਮਈ 2025 ਨੂੰ ਥਾਣਾ ਡਵੀਜ਼ਨ ਨੰਬਰ 5 ’ਚ ਦਰਜ ਕੀਤਾ ਗਿਆ ਸੀ।
ਇਸੇ ਅਦਾਲਤ ਨੇ 47 ਨਸ਼ੀਲੀ ਗੋਲੀਆਂ ਦੇ ਇਕ ਹੋਰ ਮਾਮਲੇ ’ਚ ਬਸਤੀ ਸ਼ੇਖ ਦੇ ਰਹਿਣ ਵਾਲੇ ਦਿਨੇਸ਼ ਅਟਵਾਲ ਨੂੰ ਦੋਸ਼ੀ ਠਹਿਰਾਉਂਦਿਆਂ ਇਕ ਮਹੀਨਾ ਤੇ 17 ਦਿਨ ਦੀ ਕੈਦ ਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ। ਇਸ ਮਾਮਲੇ ’ਚ 26 ਅਪ੍ਰੈਲ 2025 ਨੂੰ ਥਾਣਾ ਡਵੀਜ਼ਨ ਨੰਬਰ 5 ਵਿਚ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ’ਚ ਸਬੂਤਾਂ ਦੀ ਘਾਟ ਕਾਰਨ ਨਾਈਜੀਰੀਆਈ ਨਾਗਰਿਕ ਵੋਸੀਟਾ ਓਜ਼ੋਰ ਉਰਫ ਸੈਂਡ, ਜੋ ਮਹੇੜੂ ਕਪੂਰਥਲਾ ਦਾ ਰਹਿਣ ਵਾਲਾ ਹੈ, ਨੂੰ ਬਰੀ ਕਰਨ ਦਾ ਹੁਕਮ ਦਿੱਤਾ। ਉਸ ਖ਼ਿਲਾਫ਼ 23 ਜੁਲਾਈ 2015 ਨੂੰ ਥਾਣਾ ਰਾਮਾਮੰਡੀ ’ਚ ਮਾਮਲਾ ਦਰਜ ਕੀਤਾ ਗਿਆ ਸੀ।