- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕੰਗ ਸਾਹਬੂ ’ਚ ਦਸਤਾਰ ਸਿਖਲਾਈ ਕੈਂਪ ਲੱਗਾ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੱਥੋਂ ਨਜ਼ਦੀਕੀ ਪਿੰਡ ਕੰਗ ਸਾਹਬੂ ਵਿਖੇ ਦਸਤਾਰ ਸਤਿਕਾਰ ਮਿਸ਼ਨ ਦੇ ਤਹਿਤ ਚੱਲ ਰਹੀਆਂ ਗੁਰਮਤਿ ਕਲਾਸਾਂ ’ਚ ਪਿੰਡ ਦੇ ਬੱਚਿਆਂ, ਨੌਜਵਾਨਾਂ ਤੇ ਛੋਟੀਆਂ ਬੱਚੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਤੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨ ਵਾਸਤੇ ਐੱਨਆਰਆਈ ਵੀਰਾਂ ਦੇ ਵੱਡਮੁਲੇ ਸਹਿਯੋਗ ਦੇ ਨਾਲ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਟੇਟ ਅਵਾਰਡੀ ਮਾਸਟਰ ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਕੈਂਪ ’ਚ ਜਲੰਧਰ ਦੇ ਮਸ਼ਹੂਰ ਟਰਬਨ ਟਰੇਨਰ ਸਨਪ੍ਰੀਤ ਸਿੰਘ ਤੇ ਟੀਮ ਨੇ ਬੱਚਿਆਂ ਨੂੰ 15 ਦਿਨ ਸੈਮੀ ਪਟਿਆਲਾ ਸ਼ਾਹੀ ਦਸਤਾਰ ਤੇ ਲੜਕੀਆਂ ਨੂੰ ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਗਈ। ਇਸ ’ਚ ਪਿੰਡ ਕੰਗ ਸਾਹਬੂ ਤੇ ਨੇੜੇ ਪਿੰਡਾਂ ਦੇ ਲਗਭਗ 25 ਬੱਚਿਆਂ ਨੇ ਹਿੱਸਾ ਲਿਆ। ਵਾਲੇ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਕੈਂਪ ਨੂੰ ਨੇਪਰੇ ਚਾੜ੍ਹਨ ’ਚ ਬਲਜੀਤ ਸਿੰਘ ਇੰਗਲੈਂਡ, ਬਲਜਿੰਦਰ ਸਿੰਘ ਯੂਕੇ, ਅਵਤਾਰ ਸਿੰਘ ਸੋਡੀ ਕੈਨੇਡਾ, ਕਮਲਜੀਤ ਸਿੰਘ, ਕੇਸ਼ਵ ਮਿਡਾਰਾ, ਸਰਬਣ ਸਿੰਘ ਕੰਗ, ਯਾਦਵਿੰਦਰ ਕੌਲ, ਸੰਦੀਪ ਸਿੱਧੂ ਨੇ ਵਡਮੁੱਲਾ ਯੋਗਦਾਨ ਪਾਇਆ। ਅਖੀਰਲੇ ਦਿਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਕੈਂਪ ਇੰਚਾਰਜ ਰਵਿੰਦਰ ਸਿੰਘ ਕੰਗ ਤੇ ਸਰਬਣ ਸਿੰਘ ਕੰਗ ਨੇ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਜਲਦੀ ਹੀ ਦੂਜਾ ਬੈਚ ਸ਼ੁਰੂ ਕੀਤਾ ਜਾਵੇਗਾ।