ਕਮੇਟੀ ’ਚ ਇਕ ਵੀ ਮੈਂਬਰ ਨਾ ਲੈਣ ਟਰੱਸਟ ’ਚ ਰੋਸ
ਜਾਸ, ਜਲੰਧਰ : ਵਿਸ਼ਵ
Publish Date: Sun, 05 Apr 2026 12:15 AM (IST)
Updated Date: Sun, 05 Apr 2026 12:19 AM (IST)
ਜਾਸ, ਜਲੰਧਰ : ਵਿਸ਼ਵ ਪ੍ਰਸਿੱਧ ਧਾਰਮਿਕ ਯਾਤਰਾ ਹੱਜ ਨੂੰ ਲੈ ਕੇ ਬਣਾਈ ਗਈ ਕਮੇਟੀ 'ਚ ਜਲੰਧਰ ਤੇ ਲੁਧਿਆਣਾ ਤੋਂ ਕਿਸੇ ਵੀ ਮੁਸਲਮਾਨ ਭਾਈਚਾਰੇ ਦੇ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦਾ ਆਲ ਇੰਡੀਆ ਜਮਾਤ-ਏ-ਸਲਮਾਨੀ ਟਰੱਸਟ ਨੇ ਸਖਤ ਵਿਰੋਧ ਕੀਤਾ ਹੈ। ਇਸ ਸਬੰਧੀ ਜਾਰੀ ਪ੍ਰੈੱਸ ਨੋਟ ’ਚ ਟਰੱਸਟ ਦੇ ਸੂਬਾ ਪ੍ਰਧਾਨ ਹਾਜੀ ਆਬਿਦ ਹਸਨ ਸਲਮਾਨੀ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਦੀ ਭਲਾਈ ਲਈ ਸਲਮਾਨੀ ਸਮਾਜ ਵੱਲੋਂ ਵਿਆਪਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਸਲਮਾਨੀ ਬਿਰਾਦਰੀ ਦੇ ਕਿਸੇ ਵੀ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਜ਼ਿਲ੍ਹਿਆਂ ’ਚ ਵੱਡੀ ਗਿਣਤੀ 'ਚ ਮੁਸਲਮਾਨ ਸਮਾਜ ਦੇ ਲੋਕ ਵੱਸਦੇ ਹਨ। ਹੱਜ 'ਤੇ ਜਾਣ ਵਾਲਿਆਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਗਾਈਡ ਕਰਨ ’ਚ ਵੀ ਸਹਾਇਤਾ ਕਰਦੇ ਹਨ। ਸਲਮਾਨੀ ਸਮਾਜ ਦੇ ਨਾਲ-ਨਾਲ ਜਲੰਧਰ ਤੇ ਲੁਧਿਆਣਾ ਤੋਂ ਕਿਸੇ ਨੂੰ ਵੀ ਹੱਜ ਕਮੇਟੀ 'ਚ ਸ਼ਾਮਲ ਨਾ ਕੀਤਾ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਮੇਟੀ 'ਚ ਜਲੰਧਰ ਤੇ ਲੁਧਿਆਣਾ ਤੋਂ ਸਮਾਜ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ’ਤੇ ਸਰਕਾਰ ਦੇ ਸਾਹਮਣੇ ਵੱਡੇ ਪੱਧਰ ’ਤੇ ਮੰਗ ਰੱਖੀ ਜਾਵੇਗੀ।