- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਟਰ ਟਰੱਕ ਨੇ ਟਰੈਕਟਰ ਨੂੰ ਮਾਰੀ ਟੱਕਰ, ਦੋ ਗੰਭੀਰ ਜ਼ਖਮੀ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ
ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਨਜ਼ਦੀਕ ਬਿਸਤ ਦੁਆਬ ਨਹਿਰ ਪੁਲ਼ ’ਤੇ ਕੈਂਟਰ ਟਰੱਕ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਅੱਗੇ ਜਾ ਰਹੇ ਟਰੈਕਟਰ ਨੂੰ ਜਬਰਦਸਤ ਟੱਕਰ ਮਾਰੀ, ਜਿਸ ’ਚ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ 6:30 ਵਜੇ ਦੇ ਕਰੀਬ ਕਿਸੇ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਬਿਆਸ ਪਿੰਡ ਨਹਿਰ ਦੀ ਪੁਲੀ ’ਤੇ ਐਕਸੀਡੈਂਟ ਹੋਇਆ ਹੈ, ਐੱਸਐੱਸਐੱਫ ਟੀਮ ਨੇ ਜਾ ਕੇ ਦੇਖਿਆ ਤਾਂ ਇਕ ਟਾਟਾ ਟਰੱਕ ਨੰ: ਡੀਐੱਲ 1 ਐੱਮਬੀ 0297 ਜਿਸ ਨੂੰ ਡਰਾਈਵਰ ਰਾਜਕੁਮਾਰ ਪੁੱਤਰ ਰਾਮ ਨਰਾਇਣ ਵਾਸੀ ਜਹਾਂਗੀਰਪੁਰੀ ਦਿੱਲੀ ਚਲਾ ਰਿਹਾ ਸੀ। ਜਦੋਂ ਉਹ ਬਿਆਸ ਪਿੰਡ ਨਹਿਰ ਦੇ ਪੁਲ ’ਤੇ ਪਹੁੰਚਾ ਤਾਂ ਉਸ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਅੱਗੇ ਜਾ ਰਹੇ ਟਰੈਕਟਰ ਜਿਸ ਨੂੰ ਡਰਾਈਵਰ ਵਿਜੇ ਪੁੱਤਰ ਲਖਨਾ ਵਾਸੀ ਸਿਮਦੇਗਾ ਝਾਰਖੰਡ ਚਲਾ ਰਿਹਾ ਸੀ, ਨਾਲ ਜਾ ਟਕਰਾਇਆ। ਹਾਦਸੇ ਦੌਰਾਨ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਟਰੱਕ ਦੇ ਕੈਬਿਨ ’ਚ ਹੀ ਫਸਿਆ ਰਿਹਾ। ਉਸ ਨੂੰ ਮੌਕੇ ’ਤੇ ਇਕੱਤਰ ਹੋਏ ਲੋਕਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ। 108 ਐਂਬੂਲੈਂਸ ਦੀ ਮਦਦ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਦੌਰਾਨ ਐੱਸਐੱਸਐੱਫ ਟੀਮ ਵੱਲੋਂ ਨੈਸ਼ਨਲ ਹਾਈਵੇ ਦੀ ਮਦਦ ਨਾਲ ਹਾਈਡਰਾ ਮੰਗਵਾ ਕੇ ਦੋਵੇਂ ਹਾਦਸਾ ਗ੍ਰਸਤ ਵਾਹਨਾਂ ਨੂੰ ਰੋਡ ਤੋਂ ਸਾਈਡ ’ਤੇ ਕਰਵਾ ਕੇ ਰੋਡ ਕਲੀਅਰ ਕਰਵਾਇਆ ਗਿਆ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚੱਲਦਾ ਕੀਤਾ ਗਿਆ। ਐੱਸਐੱਸਐੱਫ ਟੀਮ ਵੱਲੋਂ ਇਸ ਹਾਦਸੇ ਸਬੰਧੀ ਸੂਚਨਾ ਐੱਸਆਈ ਸਿਮਰਨਜੀਤ ਸਿੰਘ ਪੁਲਿਸ ਚੌਕੀ ਅਲਾਵਲਪੁਰ ਨੂੰ ਦਿੱਤੀ ਗਈ। ਮੌਕੇ ’ਤੇ ਹਾਦਸੇ ਵਾਲੀ ਜਗ੍ਹਾ ’ਤੇ ਪੁਲਿਸ ਕੰਟਰੋਲ ਰੂਮ 112 ਟੀਮ ਦੇ ਐੱਸਆਈ ਯੋਗਰਾਜ ਸਿੰਘ ਮੌਕਾ ਦੇਖਣ ਪਹੁੰਚੇ ਤੇ ਪੁਲਿਸ ਵੱਲੋਂ ਇਸ ਹਾਦਸੇ ਸੰਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।