ਤੇਜ਼ ਰਫ਼ਤਾਰ ਟਰੱਕ ਨੇ ਡਲਿਵਰੀ ਬੁਆਏ ਨੂੰ ਕੁਚਲਿਆ, ਡਰਾਈਵਰ ਕਾਬੂ
ਨੋ ਐਂਟਰੀ ’ਚ ਦਾਖਲ ਹੋਏ ਟਰੱਕ ਨੇ ਡਿਲੀਵਰੀ ਡਿਲੀਵਰੀ ਬੁਆਏ ਨੂੰ ਮਾਰੀ ਟੱਕਰ, ਹੋਈ ਦਰਦਨਾਕ ਮੌਤ
Publish Date: Sat, 14 Feb 2026 08:30 PM (IST)
Updated Date: Sat, 14 Feb 2026 08:39 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ ਨਜ਼ਦੀਕ ਨੋ ਐਂਟਰੀ ’ਚ ਦਾਖਲ ਹੋਏ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੌਜਵਾਨ ਡਲਿਵਰੀ ਬੁਆਏ ਨੂੰ ਟੱਕਰ ਮਾਰੇ ਜਾਣ ’ਤੇ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੋ ਕਿ ਕੰਪਿਊਟਰ ਕੋਰਸ ਦੇ ਨਾਲ ਪਾਰਟ ਟਾਈਮ ਕੰਮ ਕਰਦਾ ਸੀ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੀ ਸਾਈਡ ਵੱਜਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਸੜਕ ’ਤੇ ਡਿੱਗ ਗਿਆ, ਜਿਸ ਨਾਲ ਉਹ ਟਰੱਕ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ। ਮੌਕੇ ’ਤੇ ਪੁੱਜੇ ਥਾਣੇਦਾਰ ਸ਼ਾਮ ਜੀ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਹੈ। ਮ੍ਰਿਤਕ ਦੀ ਪਛਾਣ ਉਜਵਲ ਪਾਲ (18) ਪੁੱਤਰ ਜਤਿੰਦਰ ਪਾਲ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ, ਨੇੜੇ ਜੈਪੋਟ ਗਰੋਸਰੀ ਸਟੋਰ, ਜਲੰਧਰ ਵਜੋਂ ਹੋਈ ਹੈ। ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕੰਮ ਦਾ ਰਿਹਾ ਸੀ। ਥਾਣੇਦਾਰ ਸ਼ਾਮ ਜੀ ਲਾਲ ਨੇ ਦੱਸਿਆ ਕਿ ਡਰਾਈਵਰ ਗੁਰਪ੍ਰੀਤ ਚੰਦ ਵਾਸੀ ਕਰੌਟ ਕਲਾਂ, ਤਲਵੰਡੀ ਭਾਈ, ਫਿਰੋਜ਼ਪੁਰ ਨੂੰ ਕਾਬੂ ਕਰਕੇ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਗਿਆ ਹੈ।
---------------------
ਨੋ ਐਂਟਰੀ ’ਚ ਦਾਖਲ ਹੋਇਆ ਟਰੱਕ
ਜ਼ਿਕਰਯੋਗ ਹੈ ਕਿ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਬਾਹਰ ਸਵੇਰੇ 8 ਵਜੋਂ ਤੋਂ ਰਾਤ 8 ਵਜ਼ੇ ਤੱਕ ਨੋ ਐਂਟਰੀ ਹੋਣ ਕਰਕੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਹੁੰਦੇ ਹਨ। ਇਸ ਦੇ ਬਾਵਜੂਦ ਟਰੱਕ ਡਰਾਈਵਰ ਦਾ ਨੋ ਐਂਟਰੀ ਜ਼ੋਨ ਨੂੰ ਪਾਰ ਕਰ ਗਿਆ।