- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਰ ਇਰਾਦਤਨ ਹੱਤਿਆ ਦੇ ਮਾਮਲੇ ’ਚ ਟਰੱਕ ਚਾਲਕ ਬਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜੇਐੱਮਆਈਸੀ ਪ੍ਰਤੀਕ ਗੁਪਤਾ ਦੀ ਅਦਾਲਤ ਨੇ ਗੈਰ ਇਰਾਦਤਨ ਹੱਤਿਆ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਟਰੱਕ ਚਾਲਕ ਅਰਜਿੰਦਰ ਕੁਮਾਰ ਵਾਸੀ ਮਨੀ ਮਾਜਰਾ, ਚੰਡੀਗੜ੍ਹ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਉਕਤ ਦੇ ਵਕੀਲ ਵਿਨੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲ ਖ਼ਿਲਾਫ਼ 25 ਦਸੰਬਰ 2022 ਨੂੰ ਥਾਣਾ ਭੋਗਪੁਰ ਵਿਖੇ ਧਾਰਾ 279 ਤੇ 304-ਏ ਤਹਿਤ ਮ੍ਰਿਤਕ ਰਾਜ ਕੁਮਾਰ ਦੇ ਭਰਾ ਸ਼ਿਵ ਕੁਮਾਰ ਵਾਸੀ ਕਸ਼ਮੀਰੀ ਮੁਹੱਲਾ, ਪੰਜ ਪੀਰ, ਜਲੰਧਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਵ ਕੁਮਾਰ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਹ ਆਪਣੇ ਭਰਾ ਦੇ ਨਾਲ ਕੱਪੜੇ ਦੀ ਫੇਰੀ ਲਗਾਉਣ ਲਈ ਭੋਗਪੁਰ ਜਾਂਦਾ ਸੀ ਤੇ ਮੇਰਾ ਭਰਾ ਭੋਗਪੁਰ ਟੀ-ਪੁਆਇੰਟ ਤੋਂ ਪੈਦਲ ਰਸਤਾ ਪਾਰ ਕਰਨ ਲੱਗਾ ਤਾਂ ਪਠਾਨਕੋਟ ਸਾਈਡ ਤੋਂ ਆਉਂਦੇ ਤੇਜ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਭਰਾ ਰਾਜ ਕੁਮਾਰ ਦੀ ਮੌਤ ਹੋ ਗਈ। ਉਕਤ ਟਰੱਕ ਚਾਲਕ ਅਰਜਿੰਦਰ ਕੁਮਾਰ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਅਦਾਲਤ ਨੇ ਵਕੀਲ ਵਿਨੇ ਸ਼ਰਮਾ ਵੱਲੋਂ ਕੀਤੀ ਗਈ ਬਹਿਸ ਸੁਣੇ ਜਾਣ ਤੋਂ ਬਾਅਦ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।