ਡਿਵਾਈਡਰ ਪਾਰ ਕਰ ਕੇ ਟਰੱਕ ਨੇ ਦੋ ਵਾਹਨਾਂ ਨੂੰ ਮਾਰੀ ਟੱਕਰ
ਡਿਵਾਈਡਰ ਪਾਰ ਕਰਕੇ ਟਰੱਕ ਨੇ ਟਰੱਕ ਤੇ ਕਾਰ ਨੂੰ ਮਾਰੀ ਟੱਕਰ
Publish Date: Sun, 15 Feb 2026 09:31 PM (IST)
Updated Date: Mon, 16 Feb 2026 04:15 AM (IST)

- ਟਰੱਕ ਚਾਲਕ ਗੰਭੀਰ ਜ਼ਖ਼ਮੀ, ਲੋਕਾਂ ਨੇ ਖਿੱਚ ਕੇ ਕੱਢਿਆ ਬਾਹਰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੇਰ ਰਾਤ ਜਲੰਧਰ-ਪਠਾਨਕੋਟ ਮਾਰਗ ’ਤੇ ਪੈਂਦੇ ਪਿੰਡ ਨੂਰਪੁਰ ਨਜ਼ਦੀਕ ਆਪਣੀ ਦਿਸ਼ਾ ਤੋਂ ਭਟਕ ਕੇ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਤੋਂ ਆ ਰਹੇ ਟਰੱਕ ਤੇ ਕਾਰ ਨੂੰ ਟੱਕਰ ਮਾਰਨ ਉਪਰੰਤ ਟਰੱਕ ਪਲਟ ਗਿਆ। ਜਿਸ ’ਚ ਭੋਗਪੁਰ ਵੱਲੋਂ ਆ ਰਿਹਾ ਟਰੱਕ (ਐੱਚਆਰ36-ਏਪੀ-0952) ਦਾ ਚਾਲਕ ਬੁਰੀ ਤਰ੍ਹਾਂ ਟਰੱਕ ’ਚ ਫਸ ਗਿਆ, ਜਿਸ ਨੂੰ ਲੋਕਾਂ ਵੱਲੋਂ ਜਦੋਂ-ਜਹਿਦ ਕਰ ਕੇ ਬਾਹਰ ਕੱਢਿਆ ਗਿਆ। ਮੌਕੇ ’ਤੇ ਪੁੱਜੇ ਥਾਣਾ ਮਕਸੂਦਾਂ ਦੇ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਲੰਮਾ ਜਾਮ ਲੱਗਾ ਹੋਇਆ ਸੀ। ਜਿਸ ਨੂੰ ਜਦੋਂ ਜਹਿਦ ਕਰਕੇ ਖੁਲਵਾਇਆ ਗਿਆ। ਜਦ ਕਿ ਲੋਕਾਂ ਵੱਲੋਂ ਪਹਿਲਾਂ ਹੀ ਜਖਮੀ ਟਰੱਕ ਡਰਾਈਵਰ ਨੂੰ ਜਦੋ ਜਹਿਦ ਕਰਕੇ ਟਰੱਕ ’ਚੋਂ ਬਾਹਰ ਕੱਢ ਕੇ ਨਿੱਜੀ ਹਸਪਤਾਲ ’ਚ ਇਲਾਜ ਲਈ ਪਹੁੰਚਾ ਦਿੱਤਾ ਗਿਆ। ਜਿਸ ਜ਼ਖਮੀ ਟਰੱਕ ਡਰਾਈਵਰ ਦੀ ਖਬਰ ਲਿਖੇ ਜਾਣ ਤੱਕ ਪਛਾਣ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਭੋਗਪੁਰ ਵੱਲੋਂ ਆ ਰਹੇ ਟਰੱਕ ਦਾ ਸੰਤੁਲਨ ਵਿਗੜਨ ਕਰ ਕੇ ਟਰੱਕ ਡਿਵਾਈਡਰ ਪਾਰ ਕਰ ਕੇ ਦੂਸਰੀ ਦਿਸ਼ਾ ਵੱਲ ਜਾ ਪਲਟਿਆ। ਜਿਸ ਨੇ ਜਲੰਧਰ ਵੱਲੋਂ ਭੋਗਪੁਰ ਜਾ ਰਹੇ ਇਕ ਟਰੱਕ ਤੇ ਕਾਰ ਨੂੰ ਟੱਕਰ ਮਾਰਨ ਦਿਤੀ। ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਜਲੰਧਰ ਵੱਲੋਂ ਜਾ ਰਹੇ ਟਰੱਕ ਚਾਲਕ ਤੇ ਕਾਰ ’ਚ ਸਵਾਰ ਨਿਹੰਗ ਸਿੰਘ ਸੁਰੱਖਿਅਤ ਰਹੇ ਜਦਕਿ ਉਨਾਂ ਦਾ ਟਰੱਕ ਤੇ ਕਾਰ ਨੁਕਸਾਨੀ ਗਈ।