
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਟ੍ਰੈਫਿਕ ਨਿਯਮਾਂ ਪ੍ਰਤੀ ਸਖ਼ਤੀ ਦੇ ਨਾਂ ’ਤੇ ਅਕਸਰ ਚਲਾਨ ਕੱਟਣ ’ਤੇ ਜ਼ੋਰ ਦੇਣ ਵਾਲੀ ਟ੍ਰੈਫਿਕ ਪੁਲਿਸ ਦਾ ਧਿਆਨ ਹਾਈਵੇ ’ਤੇ ਖੜ੍ਹੇ ਹੋਣ ਵਾਲੇ ਟਰਾਲਿਆਂ ਵੱਲ ਨਹੀਂ ਜਾਂਦਾ, ਜੋ ਅਕਸਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਰਾਸ਼ਟਰੀ ਰਾਜਮਾਰਗ ’ਤੇ ਜਲੰਧਰ ਦੇ ਲੰਮਾ ਪਿੰਡ ਚੌਕ ਤੋਂ ਲੈ ਕੇ ਪਠਾਨਕੋਟ ਚੌਕ ਵਿਚਕਾਰ ਸੜਕ ਦੇ ਦੋਵਾਂ ਪਾਸੇ ਅਕਸਰ ਭਾਰੀ ਵਾਹਨ ਖੜ੍ਹੇ ਰਹਿੰਦੇ ਹਨ। ਇਨ੍ਹਾਂ ’ਚ ਵੱਡੇ ਟਰੱਕ, ਕੰਟੇਨਰ ਤੇ ਟਰਾਲੇ ਸ਼ਾਮਲ ਹੁੰਦੇ ਹਨ। ਸ਼ਾਮ ਵੇਲੇ ਇਨ੍ਹਾਂ ਦੀ ਗਿਣਤੀ ਅਕਸਰ ਵਧ ਜਾਂਦੀ ਹੈ। ਇਸ ਤਰ੍ਹਾਂ ਇਹ ਟਰਾਲਿਆਂ ਦੀ ਨਾਜਾਇਜ਼ ਪਾਰਕਿੰਗ ਬਣ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਹਾਈਵੇ ’ਤੇ ਵਾਹਨਾਂ ਦੀ ਆਵਜਾਈ ਪ੍ਰਭਾਵਿਤ ਹੁੰਦੀ ਬਲਕਿ ਇਹ ਵੱਡੇ ਵਾਹਨ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਹਾਈਵੇ ’ਤੇ ਤੇਜ਼ ਰਫ਼ਤਾਰ ਚੱਲਦੇ ਵਾਹਨਾਂ ਦੇ ਚਾਲਕਾਂ ਨੂੰ ਇਨ੍ਹਾਂ ਟਰਾਲਿਆਂ ਦਾ ਪਤਾ ਨਹੀਂ ਲੱਗਦਾ ਤੇ ਹਾਦਸਾ ਵਾਪਰ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਦੇ ਨੱਕ ਹੇਠ ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ’ਤੇ ਜਾਂ ਤਾਂ ਪ੍ਰਸ਼ਾਸਨ ਜਾਣ ਬੁਝ ਕੇ ਧਿਆਨ ਨਹੀਂ ਦੇ ਰਿਹਾ ਜਾਂ ਫਿਰ ਇਸ ’ਚ ਉਸ ਦੀ ਮਿਲੀਭੁਗਤ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਟਰਾਲਿਆਂ ਨੂੰ ਇੱਥੇ ਖੜ੍ਹੇ ਹੋਣ ਤੋਂ ਰੋਕਿਆ ਜਾਵੇ ਤਾਂ ਜੋ ਸੁਰੱਖਿਅਤ ਆਵਾਜਾਈ ਹੋ ਸਕੇ।