- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
12 ਅਗਸਤ ਨੂੰ ਭਾਜਪਾ ਜਲੰਧਰ ਸ਼ਹਿਰੀ ਦੇ 14 ਮੰਡਲਾਂ ਵਿੱਚ ਇੱਕੋ ਸਮੇਂ ਨਿਕਲਣਗੀਆਂ ਭਵਿਆ ਤਿਰੰਗਾ ਯਾਤਰਾਵਾਂ

ਭਗਤੀ ਦੇ ਰੰਗ ’ਚ ਰੰਗੇਗਾ ਜਲੰਧਰ : ਹਿੱਕੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਆਜ਼ਾਦੀ ਦਿਵਸ ਸਬੰਧੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਵੱਲੋਂ 12 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ 14 ਮੰਡਲਾਂ ਵਿੱਚ ਇੱਕੋ ਸਮੇਂ ਸ਼ਾਨਦਾਰ ਤਿਰੰਗਾ ਯਾਤਰਾਵਾਂ ਕੱਢੀਆਂ ਜਾਣਗੀਆਂ। ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਪਾਰਟੀ ਵੱਲੋਂ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਆਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇਹ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਮੰਡਲਾਂ ’ਚ ਤਿਰੰਗਾ ਯਾਤਰਾਵਾਂ ਦੀ ਸਫਲਤਾ ਲਈ ਪ੍ਰਧਾਨਾਂ ਦੇ ਨਾਲ ਸੀਨੀਅਰ ਆਗੂਆਂ ਨੂੰ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਮੰਡਲ ਇੰਚਾਰਜ ਨੂੰ ਤਾਲਮੇਲ ਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਕਸੂਦਾਂ ਖੇਤਰ ਦੇ ਮੰਡਲ ਪ੍ਰਧਾਨ ਰਾਜੇਸ਼ ਕੁਮਾਰ ਮਲਹੋਤਰਾ ਦੇ ਮੰਡਲ ’ਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਕਰਨਗੇ ਤੇ ਮੰਡਲ ਇੰਚਾਰਜ ਸੰਨੀ ਸ਼ਰਮਾ ਹੋਣਗੇ। ਬਾਬਾ ਸੋਢਲ ਇਲਾਕੇ ਦੇ ਮੰਡਲ ਪ੍ਰਧਾਨ ਕੁਲਵੰਤ ਸ਼ਰਮਾ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਜ਼ਿਲ੍ਹਾ ਪ੍ਰਧਾਨ ਰਵੀ ਮਹਿੰਦਰੂ ਕਰਨਗੇ ਤੇ ਮੰਡਲ ਇੰਚਾਰਜ ਹੈਪੀ ਦੀਵਾਨ ਹੋਣਗੇ। ਕਿਸ਼ਨਪੁਰਾ ਖੇਤਰ ਦੇ ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਕੀ ਦੇ ਮੰਡਲ ’ਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਕਰਨਗੇ ਤੇ ਮੰਡਲ ਇੰਚਾਰਜ ਹਨੀ ਕੰਬੋਜ ਹੋਣਗੇ। ਮਾਈ ਹੀਰਾ ਗੇਟ ਇਲਾਕੇ ਦੇ ਮੰਡਲ ਪ੍ਰਧਾਨ ਆਸ਼ੀਸ਼ ਸਹਿਗਲ ਦੇ ਮੰਡਲ ’ਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਕਰਨਗੇ ਤੇ ਮੰਡਲ ਇੰਚਾਰਜ ਅਮਿਤ ਭਾਟੀਆ ਹੋਣਗੇ।
---
ਕੇਂਦਰੀ ਵਿਧਾਨ ਸਭਾ ਖੇਤਰ
ਰਾਮਾ ਮੰਡੀ ਇਲਾਕੇ ਦੇ ਮੰਡਲ ਪ੍ਰਧਾਨ ਚੰਦਨ ਰਖੇਜਾ ਦੇ ਮੰਡਲ ’ਚ ਤਿਰੰਗਾ ਯਾਤਰਾ ਦੀ ਅਗਵਾਈ ਭਾਜਪਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ ਕਰਨਗੇ ਤੇ ਮੰਡਲ ਇੰਚਾਰਜ ਗੋਲਡੀ ਭਾਟੀਆ ਹੋਣਗੇ। ਗੁਰੂ ਨਾਨਕ ਪੁਰਾ ਇਲਾਕੇ ਦੇ ਮੰਡਲ ਪ੍ਰਧਾਨ ਸੰਦੀਪ ਕੁਮਾਰ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਕਰਨਗੇ ਅਤੇ ਮੰਡਲ ਇੰਚਾਰਜ ਸ਼ਿਆਮ ਸ਼ਰਮਾ ਹੋਣਗੇ। ਸੈਂਟਰਲ ਟਾਊਨ ਇਲਾਕੇ ਦੇ ਮੰਡਲ ਪ੍ਰਧਾਨ ਪਰਦੀਪ ਕਪਾਨੀਆ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਭਾਜਪਾ ਪੰਜਾਬ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਅਮਰੀ ਕਰਨਗੇ ਤੇ ਮੰਡਲ ਇੰਚਾਰਜ ਅਸ਼ਵਨੀ ਭੰਡਾਰੀ ਹੋਣਗੇ। ਬਸਤੀ ਅੱਡਾ ਇਲਾਕੇ ਦੇ ਮੰਡਲ ਪ੍ਰਧਾਨ ਸ਼ਿਤਿਜ ਢੱਲ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਜ਼ਿਲ੍ਹਾ ਪ੍ਰਧਾਨ ਨਵਲ ਕੰਬੋਜ ਕਰਨਗੇ ਅਤੇ ਮੰਡਲ ਇੰਚਾਰਜ ਦਵਿੰਦਰ ਕਾਲੀਆ ਹੋਣਗੇ।
---
ਵੈਸਟ ਵਿਧਾਨ ਸਭਾ ਖੇਤਰ
ਬਸਤੀ ਗੁਜਾ ਇਲਾਕੇ ਦੇ ਮੰਡਲ ਪ੍ਰਧਾਨ ਰਿਸ਼ੀ ਬਹਿਲ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਕਰਨਗੇ ਤੇ ਮੰਡਲ ਇੰਚਾਰਜ ਹਿਮਾਂਸ਼ੂ ਸ਼ਰਮਾ ਹੋਣਗੇ। ਬਸਤੀ ਦਾਨਿਸ਼ਮੰਦਾ ਇਲਾਕੇ ਦੇ ਮੰਡਲ ਪ੍ਰਧਾਨ ਐਡਵੋਕੇਟ ਮੁਨੀਸ਼ ਬਲ ਦੇ ਮੰਡਲ ’ਚ ਤਿਰੰਗਾ ਯਾਤਰਾ ਦੀ ਅਗਵਾਈ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ ਕਰਨਗੇ ਤੇ ਮੰਡਲ ਇੰਚਾਰਜ ਕੁਨਾਲ ਸ਼ਰਮਾ ਹੋਣਗੇ। ਘਾਹ ਮੰਡੀ ਇਲਾਕੇ ਦੇ ਮੰਡਲ ਪ੍ਰਧਾਨ ਅਜੈ ਠਾਕੁਰ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਕਰਨਗੇ ਅਤੇ ਮੰਡਲ ਇੰਚਾਰਜ ਬ੍ਰਿਜੇਸ਼ ਸ਼ਰਮਾ ਹੋਣਗੇ। ਮਾਡਲ ਹਾਊਸ ਇਲਾਕੇ ਦੇ ਮੰਡਲ ਪ੍ਰਧਾਨ ਸੋਨੂ ਚੌਹਾਨ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਰਨਗੇ ਤੇ ਮੰਡਲ ਇੰਚਾਰਜ ਯੋਗੇਸ਼ ਮਲਹੋਤਰਾ ਹੋਣਗੇ। ਬਸਤੀ ਬਾਵਾ ਖੇਲ ਇਲਾਕੇ ਦੇ ਮੰਡਲ ਪ੍ਰਧਾਨ ਪਰਦੀਪ ਖੱਲਰ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਕੌਂਸਲਰ ਚੰਦਰਜੀਤ ਕੌਰ ਸੰਧਾ ਕਰਨਗੇ ਤੇ ਮੰਡਲ ਇੰਚਾਰਜ ਦਵਿੰਦਰ ਲੁਬਾਣਾ (ਡਿੰਪੀ) ਹੋਣਗੇ। ਭਾਰਗੋ ਨਗਰ ਇਲਾਕੇ ਦੇ ਮੰਡਲ ਪ੍ਰਧਾਨ ਗੋਲਡੀ ਭਗਤ ਦੇ ਮੰਡਲ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਜਲੰਧਰ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਕਰਨਗੇ ਤੇ ਮੰਡਲ ਇੰਚਾਰਜ ਦਰਸ਼ਨ ਲਾਲ ਭਗਤ ਹੋਣਗੇ।