- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਜਿੰਦਰ ਕੁਮਾਰ ਗਰੋਵਰ ਵੱਖ--ਵੱਖ ਆਗੂਆਂ ਵੱਲੋਂ ਭਰਪੂਰ ਸ਼ਰਧਾਂਜਲੀਆਂ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਮੰਗਲਵਾਰ ਨੂੰ ਵਾਰਡ ਨੰਬਰ 6 ਦੇ ਮੈਂਬਰ ਨਗਰ ਪੰਚਾਇਤ ਪ੍ਰਵੀਨ ਗਰੋਵਰ ਤੇ ਕਾਰੋਬਾਰੀ ਰਵੀ ਗਰੋਵਰ ਦੇ ਪਿਤਾ ਰਜਿੰਦਰ ਕੁਮਾਰ ਗਰੋਵਰ ਨਮਿਤ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਸੈਂਕੜੇ ਲੋਕਾਂ ਦੀ ਮੌਜੂਦਗੀ ’ਚ ਹੋਈ। ਉਪਰੰਤ ਸ਼ਾਹਕੋਟ ’ਚ ਸਥਿਤ ਰਿਜੋਰਟਸ ’ਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ’ਚ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਆਮ ਆਦਮੀ ਪਾਰਟੀ ਦੇ ਸੰਗਠਨ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਮੌਜੂਦ ਸਨ। ਸ਼ਰਧਾਂਜਲੀ ਸਮਾਗਮ ਮੌਕੇ ਆਈ ਹੋਈ ਸੰਗਤ ਦਾ ਪਰਿਵਾਰ ਵੱਲੋਂ ਰਿਸ਼ੀ ਅਰੋੜਾ ਸੂਬਾ ਪ੍ਰਧਾਨ ਅਰੋੜਾ ਮਹਾਂ ਸਭਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਮਾਰਕੀਟ ਕਮੇਟੀ ਲੋਹੀਆ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਸਾਬ ਨੇ ਨਿਭਾਏ। ਉਨ੍ਹਾਂ ਵੱਲੋਂ ਆਏ ਸ਼ੌਕ ਮਤੇ ਵੀ ਪੜ੍ਹੇ ਗਏ, ਜਿਨ੍ਹਾਂ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪਾਲਾ ਜਲਾਲਪੁਰ, ਰਾਜਵਿੰਦਰ ਕੌਰ ਥਿਆੜਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਆਦਿ ਸ਼ਾਮਲ ਸਨ। ਇਸ ਮੌਕੇ ਕਮਲ ਗਰੋਵਰ, ਰੈੱਡ ਰੀਬਨ ਕਲੱਬ ਦੇ ਪ੍ਰਧਾਨ ਮਾਸਟਰ ਰਮਨ ਕੁਮਾਰ ਗੁਪਤਾ, ਰਾਜਾ ਅਰੋੜਾ, ਕਮਲ ਕੁਮਾਰ ਨਾਹਰ, ਹਰਦੇਵ ਸਿੰਘ ਪੀਟਾ (ਦੋਵੇਂ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ), ਐਡਵੋਕੇਟ ਸ਼ਿਵ ਕਰਨ ਮਲਹੋਤਰਾ, ਐਡਵੋਕੇਟ ਦੀਪਕ ਕੁਮਾਰ ਮਲਸੀਆ, ਦਰਸ਼ਨ ਲਾਲ ਅਰੋੜਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ, ਮਾਰਕੀਟ ਕਮੇਟੀ ਲੋਹੀਆ ਦੇ ਚੇਅਰਮੈਨ ਪਰਬਤਪਾਲ ਸਿੰਘ, ਸ਼ਿਵ ਸ਼ੰਭੂ ਗੁਪਤਾ, ਦਵਿੰਦਰ ਸਿੰਘ ਆਹਲੂਵਾਲੀਆ, ਅਨਿਲ ਕੁਮਾਰ ਸਾਬਕਾ ਸਰਪੰਚ ਅਕਲਪੁਰ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸ਼ਰਨਜੀਤ ਸਿੰਘ ਸਾਬ ਥਿੰਦ, ਸ਼ਿਵ ਗੁਪਤਾ ਪ੍ਰਧਾਨ ਸ਼ਿਵ ਮੰਦਰ ਸ਼ਾਹਕੋਟ, ਦਿਆਲਾ ਗਿੱਲ ਪ੍ਰਧਾਨ ਤੇ ਸ਼ੈਂਟੀ ਚਾਵਲਾ ਆਦਿ ਮੌਜੂਦ ਸਨ।