ਮਾਤਾ ਆਸ਼ਾ ਰਾਣੀ ਤੇ ਪ੍ਰਵੀਨ ਪੁਰੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
ਮਾਤਾ ਆਸ਼ਾ ਰਾਣੀ ਤੇ ਪ੍ਰਵੀਨ ਪੁਰੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
Publish Date: Sat, 14 Feb 2026 06:40 PM (IST)
Updated Date: Sun, 15 Feb 2026 04:09 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਵਿਪਨ ਪੁਰੀ ਤੇ ਸੰਜੀਵ ਪੁਰੀ ਦੇ ਮਾਤਾ ਆਸ਼ਾ ਰਾਣੀ ਅਤੇ ਭਰਾ ਪ੍ਰਵੀਨ ਪੁਰੀ ਨੂੰ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸਖਸ਼ੀਅਤਾਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਪ੍ਰਵੀਨ ਪੁਰੀ ਦਾ ਵਿਦੇਸ਼ ਦੀ ਧਰਤੀ ’ਤੇ ਦੇਹਾਂਤ ਹੋਣ ਤੋਂ ਬਾਅਦ ਮਾਤਾ ਆਸ਼ਾ ਰਾਣੀ ਵੀ 4 ਫਰਵਰੀ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਇਨ੍ਹਾਂ ਨਮਿੱਤ ਦਾਣਾ ਮੰਡੀ ਸ਼ਾਹਕੋਟ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਪੰਡਤ ਓਮ ਦੱਤ ਵੱਲੋਂ ਸ਼੍ਰੀ ਗਰੁੜ ਪੁਰਾਣ ਦੀ ਕਥਾ ਕਰਦਿਆਂ ਜੀਵਨ ਤੇ ਮੌਤ ਦੇ ਫਲਸਫੇ ਸਬੰਧੀ ਚਾਨਣਾ ਪਾਇਆ ਗਿਆ। ਉਪਰੰਤ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਭਾਜਪਾ ਆਗੂ ਡਾ. ਅਮਰਜੀਤ ਸਿੰਘ ਥਿੰਦ ਤੇ ਸਟੀਲ ਅਥਾਰਟੀ ਦੇ ਸਾਬਕਾ ਮੈਂਬਰ ਡਾ. ਜਗਤਾਰ ਸਿੰਘ ਚੰਦੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੁਰੀ ਪਰਿਵਾਰ ਦਾ ਸਮਾਜ ਵਿਚ ਵੱਡਾ ਰੁਤਬਾ ਹੈ। ਸਵ. ਕੇਵਲ ਕ੍ਰਿਸ਼ਨ ਪੁਰੀ ਅਤੇ ਮਾਤਾ ਆਸ਼ਾ ਰਾਣੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਜਿਸ ਸਦਕਾ ਇਸ ਪਰਿਵਾਰ ਨੇ ਸਮਾਜ ਸੇਵਾ ਤੇ ਕਾਰੋਬਾਰ ਦੇ ਖੇਤਰ ਵਿਚ ਵੱਡਾ ਨਾਮਣਾ ਖੱਟਿਆ ਹੈ। ਜਿੱਥੇ ਮਾਤਾ ਆਸ਼ਾ ਰਾਣੀ ਤੇ ਪ੍ਰਵੀਨ ਪੁਰੀ ਦੇ ਦੇਹਾਂਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਇਲਾਕੇ ਲਈ ਵੀ ਇਹ ਵੱਡਾ ਘਾਟਾ ਹੈ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਨੇ ਸਟੇਜ ਸੰਚਾਲਨ ਕਰਦਿਆਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ‘ਆਪ’ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਸਮੇਤ ਹੋਰ ਵੱਖ-ਵੱਖ ਸੰਸਥਾਵਾਂ ਤੇ ਆਗੂਆਂ ਵੱਲੋਂ ਭੇਜੇ ਸੋਗ ਮਤੇ ਪੜ੍ਹ ਕੇ ਸੁਣਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ਨਗਰ ਪੰਚਾਇਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਐੱਮਸੀ ਬੂਟਾ ਸਿੰਘ ਕਲਸੀ, ਅਰੋੜਾ ਮਹਾ ਸਭਾ ਦੇ ਪ੍ਰਧਾਨ ਤੇ ਐੱਮਸੀ ਪ੍ਰਵੀਨ ਗਰੋਵਰ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਪਰਬਤਪਾਲ ਸਿੰਘ ਪੀਏ, ਵਪਾਰ ਕਮਿਸ਼ਨ ਚੇਅਰਮੈਨ ਅਨਿਲ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਐੱਮਸੀ ਸਵੀਨਾ ਕੁਮਰਾ, ਭਾਜਪਾ ਆਗੂ ਅਸ਼ਵਨੀ ਮਿੱਤਲ, ਐੱਮਸੀ ਪਰਮਜੀਤ ਕੌਰ ਬਜਾਜ, ਜਗਦੀਸ਼ ਵਡੇਹਰਾ ਸਾਬਕਾ ਐੱਮਸੀ, ਮਦਨ ਲਾਲ ਅਰੋੜਾ, ਕ੍ਰਿਸ਼ਨ ਲਾਲ ਗਾਬਾ, ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ਰਾਜੇਸ਼ ਗੁਪਤਾ, ਸ਼ਿਵ ਨਰਾਇਣ ਗੁਪਤਾ, ਤਰਲੋਕ ਸਿੰਘ ਰੂਪਰਾ, ਡਾਇਰੈਕਟਰ ਮਨਜੀਤ ਸਿੰਘ, ਹਰੀਸ਼ ਮਿੱਤਰ, ਸੁਲਕਸ਼ਨ ਜਿੰਦਲ, ਡਾ. ਅਰਵਿੰਦਰ ਸਿੰਘ ਰੂਪਰਾ, ਹਰਦੇਵ ਸਿੰਘ ਪੀਟਾ ਸਾਬਕਾ ਐੱਮਸੀ, ਤਾਰਾ ਚੰਦ ਸਾਬਕਾ ਐੱਮਸੀ, ਬੰਟੀ ਬੱਠਲਾ, ਸੰਜੀਵ ਸੋਬਤੀ, ਰਾਜ ਕੁਮਾਰ ਮੰਗਾ, ਗੁਰਮੁਖ ਸਿੰਘ ਬਾਟੂ, ਅੰਮ੍ਰਿਤ ਲਾਲ ਕਾਕਾ, ਅਸ਼ਵਨੀ ਜਿੰਦਲ, ਦੀਪਕ ਗੁਪਤਾ, ਸ਼ਾਮ ਸੁੰਦਰ ਅਗਰਵਾਲ, ਦਿਵਾਕਰ ਗੁਪਤਾ, ਗਗਨ ਜਿੰਦਲ, ਮਨੀਸ਼ ਗੁਪਤਾ, ਰਾਜੀਵ ਗੁਪਤਾ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।