ਸਵਰਗੀ ਵਿਜੇ ਹੰਸ ਦੀ 7ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਸਵਰਗੀ ਵਿਜੇ ਹੰਸ ਦੀ 7ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ
Publish Date: Sun, 06 Sep 2026 07:10 PM (IST)
Updated Date: Mon, 07 Sep 2026 04:02 AM (IST)
- ਆਗੂਆਂ ਨੇ ਕਿਹਾ, ਵਿਜੇ ਹੰਸ ਨੇ ਦਲਿਤ ਸਮਾਜ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕੀਤੀ ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ ਸਵਰਗੀ ਵਿਜੇ ਹੰਸ ਦੀ 7ਵੀਂ ਬਰਸੀ ਸਬੰਧੀ ਸਮਾਗਮ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਦੀ ਸਰਪ੍ਰਸਤੀ ਹੇਠ ਕਮਿਊਨਿਟੀ ਹਾਲ, ਅਲਾਵਲਪੁਰ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਧਾਰਮਿਕ ਸਮਾਗਮ ਨਾਲ ਹੋਈ, ਉਪਰੰਤ ਹਾਜ਼ਰ ਆਗੂਆਂ ਤੇ ਵਰਕਰਾਂ ਵੱਲੋਂ ਸਵਰਗੀ ਵਿਜੇ ਹੰਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ, ਰਾਸ਼ਟਰੀ ਯੂਥ ਪ੍ਰਧਾਨ ਰਜੇਸ਼ ਸੋਲੰਕੀ, ਪੰਜਾਬ ਪ੍ਰਧਾਨ ਰਜਿੰਦਰ ਸਿੰਘ ਭਾਈਆ, ਪੰਜਾਬ ਚੇਅਰਮੈਨ ਸਵਰਨ ਸਿੰਘ, ਮਹਿਲਾ ਪ੍ਰਧਾਨ ਗੁਜਰਾਤ ਮੀਨਾ ਬਹਿਨ ਸੋਲੰਕੀ ਤੇ ਧਾਰਮਿਕ ਆਗੂ ਜਸਵੀਰ ਪਾਰਸ ਨੇ ਕਿਹਾ ਕਿ ਸਵਰਗੀ ਵਿਜੇ ਹੰਸ ਨੇ ਆਪਣਾ ਜੀਵਨ ਦਲਿਤ ਸਮਾਜ ਦੇ ਹੱਕਾਂ ਤੇ ਹਿਤਾਂ ਲਈ ਸੰਘਰਸ਼ ਕਰਦਿਆਂ ਬਿਤਾਇਆ। ਇਸ ਉਪਰੰਤ ਗੀਤਾ ਬਹਿਨ ਸੋਲੰਕੀ, ਗੁਜਰਾਤ ਸਕੱਤਰ, ਉਰਮੀਲਾ ਬਹਿਨ ਸੋਲੰਕੀ ਸੀਨੀਅਰ ਆਗੂ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਸੀਨੀਅਰ ਅਕਾਲੀ ਆਗੂ ਧਰਮਪਾਲ ਨੇਸੜੀਵਾਲ, ਨਗਰ ਕੌਂਸਲ ਅਲਾਵਲਪੁਰ ਦੇ ਵਾਈਸ ਪ੍ਰਧਾਨ ਮੁਕੱਦਰ ਲਾਲ ਸਮੇਤ ਹੋਰਨਾਂ ਵੱਲੋਂ ਵੀ ਸਵਰਗੀ ਵਿਜੇ ਹੰਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਨੰਬਰਦਾਰ ਸੁਖਬੀਰ ਸਿੱਧੂ, ਮਦਨ ਲਾਲ ਮੱਦੀ ਕੌਂਸਲਰ, ਸੁਖਬੀਰ ਸਿੰਘ ਢਿੱਲੋਂ, ਵਿਨੋਦ ਕੁਮਾਰ ਕੌਂਸਲਰ, ਸੰਜੀਵ ਕੁਮਾਰ ਖੋਸਲਾ, ਗੁਲਸ਼ਨ ਥਾਪਰ ਤੇ ਡਾ. ਰਕੇਸ਼ ਕੁਮਾਰ ਗਿੱਲ ਸਮੇਤ ਪਾਰਟੀ ਦੇ ਆਗੂ, ਵਰਕਰ ਤੇ ਇਲਾਕਾ ਵਾਸੀ ਹਾਜ਼ਰ ਸਨ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪਾਰਟੀ ਦੇ ਨੈਸ਼ਨਲ ਚੇਅਰਮੈਨ ਪ੍ਰਿੰਸੀਪਲ ਮੋਹਨ ਲਾਲ ਖੋਸਲਾ ਨੇ ਬਾਖੂਬੀ ਨਿਭਾਈ। ਸਮਾਗਮ ’ਚ ਪਹੁੰਚੀ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ।