- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਭਜਨ ਕੌਰ ਮਿਨਹਾਸ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਜਤਿੰਦਰ ਸਿੰਘ ਜੇ. ਮਿਨਹਾਸ, ਰੀਐਲਟਰ ਕੁਲਜੀਤ ਸਿੰਘ ਮਿਨਹਾਸ, ਚਰਨਜੀਤ ਸਿੰਘ ਮਿਨਹਾਸ ਅਤੇ ਨਿਰਪਾਲ ਸਿੰਘ ਮਿਨਹਾਸ ਦੀ ਮਾਤਾ ਸਵਰਗੀ ਹਰਭਜਨ ਕੌਰ ਮਿਨਹਾਸ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਖਾਲਸਾ ਦੀਵਾਨ ਸੁਸਾਇਟੀ, 8000 ਰੌਸ ਸਟਰੀਟ, ਵੈਨਕੂਵਰ ਵਿਖੇ ਕਰਵਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਹੋਏ ਸਮਾਗਮ ਵਿੱਚ ਕੈਨੇਡਾ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਸਵਰਗੀ ਹਰਭਜਨ ਕੌਰ ਮਿਨਹਾਸ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੰਸਦ ਮੈਂਬਰ ਸੁੱਖ ਧਾਲੀਵਾਲ, ਗੁਰਦੁਆਰਾ ਦੁੱਖ ਨਿਵਾਰਨ ਅਤੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਗਿਆਨੀ ਨਰਿੰਦਰ ਸਿੰਘ ਤੇ ਹੋਰ ਅਹੁਦੇਦਾਰ, ਪੰਜਾਬ ਰੇਡੀਓ ਦੇ ਮਾਲਕ ਗੁਰਦਿਆਲ ਸਿੰਘ ਬਾਠ, ਸਵਿਫਟ ਰੇਡੀਓ ਦੇ ਮਾਲਕ ਅਤੇ ਸਾਬਕਾ ਮੰਤਰੀ ਗਿੰਨੀ ਸੇਂਸ, ਸਾਬਕਾ ਮੰਤਰੀ ਗੁਰਦਿਆਲ ਸਿੰਘ ਚੀਮਾ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਪ੍ਰੇਮ ਬਿਨਿੰਗ, ਮੈਂਬਰ ਪਾਰਲੀਮੈਂਟ ਗੁਰਬਖਸ਼ ਸੈਣੀ, ਕੌਂਸਲਰ ਮਨਦੀਪ ਨਾਗਰਾ, ਡੱਗ ਮੈਕਲਮ, ਅਵਤਾਰ ਸਿੰਘ ਅਤੇ ਇੰਦਰਜੀਤ ਸਿੰਘ ਰਾਣਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ, ਵਿਧਾਇਕ, ਕਾਰੋਬਾਰੀ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ। ਬੁਲਾਰਿਆਂ ਨੇ ਸਵਰਗੀ ਹਰਭਜਨ ਕੌਰ ਮਿਨਹਾਸ ਦੇ ਸਾਦਗੀ ਭਰੇ ਜੀਵਨ, ਪਰਿਵਾਰ ਪ੍ਰਤੀ ਸਮਰਪਣ ਅਤੇ ਮਿਲਾਪੜੇ ਸੁਭਾਅ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਿਨਹਾਸ ਪਰਿਵਾਰ ਵੱਲੋਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਦੁੱਖ ਦੀ ਘੜੀ ਵਿੱਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ।