- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਪ੍ਰਾਇਮਰੀ ਸਕੂਲ ਉੱਗੀ ’ਚ ਸਵੱਛਤਾ ਪੰਦਰਵਾੜੇ ਤਹਿਤ ਰੁੱਖ ਲਗਾਏ ਗਏ ਤੇ ਸਫਾਈ ਮੁਹਿੰਮ ਚਲਾਈ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇਥੋਂ ਨਜ਼ਦੀਕੀ ਪਿੰਡ ਉੱਗੀ ’ਚ ਸਰਕਾਰੀ ਪ੍ਰਾਇਮਰੀ ਸਕੂਲ ਉੱਗੀ ’ਚ ਸੈਂਟਰ ਮੁੱਖ ਅਧਿਆਪਕ ਰਵਿੰਦਰ ਸਿੰਘ ਕੰਗ (ਸਟੇਟ ਐਵਰਡੀ) ਦੀ ਅਗਵਾਈ ’ਚ ਸਵੱਛਤਾ ਪੰਦਰਵਾੜੇ ਤਹਿਤ ਸਕੂਲ ’ਚ ਜਿੱਥੇ ਸਫਾਈ ਅਭਿਆਨ ਚਲਾਇਆ ਗਿਆ ਉੱਥੇ ਵੱਖ-ਵੱਖ ਤਰ੍ਹਾਂ ਦੇ ਛਾਂਦਾਰ 40 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ’ਤੇ ਸਕੂਲ ਦੇ ਛੋਟੇ ਛੋਟੇ ਬੱਚਿਆਂ ਤੇ ਸਮੂਹ ਸਟਾਫ ਨੇ ਸਕੂਲ ’ਚ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ। ਸਮੂਹ ਬੱਚਿਆਂ ਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਰੁੱਖ ਧਰਤੀ ਦੇ ਫੇਫੜੇ ਹਨ, ਜੇਕਰ ਰੁੱਖ ਹਨ ਤਾਂ ਹੀਂ ਮਨੁੱਖ ਹਨ ਜੇਕਰ ਰੁੱਖ ਨਾ ਰਹੇ ਤਾਂ ਮਨੁੱਖਤਾ ਲਈ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਰੁੱਖਾਂ ਦੀ ਸੇਵਾ ਕਰਨ ਵਾਲੇ ਮਿਹਨਤੀ ਅਧਿਆਪਕ ਸੰਦੀਪ ਸਿੱਧੂ ਤੇ ਯਾਦਵਿੰਦਰ ਕੌਲ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ’ਤੇ ਸਮੂਹ ਸਟਾਫ ਵੱਲੋਂ ਸਕੂਲ ’ਚ ਸਫਾਈ ਅਭਿਆਨ ਵੀ ਚਲਾਇਆ ਗਿਆ ਤੇ ਸਕੂਲ ਨੂੰ ਸਾਫ-ਸੁਥਰਾ ਰੱਖਣ ਤੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਬੱਚਿਆਂ ਨੇ ਸਹੁੰ ਚੁੱਕੀ। ਮਾਸਟਰ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਬੂਟੇ ਲਗਾਉਣੇ ਜ਼ਰੂਰੀ ਹਨ।