ਮੇਹਰ ਚੰਦ ਪੋਲੀਟੈਕਨਿਕ ’ਚ ਰੁੱਖ ਲਾਉਣ ਦੀ ਮੁਹਿੰਮ
ਮੇਹਰ ਚੰਦ ਪੋਲੀਟੈਕਨਿਕ ਵਿਖੇ ਅਲੂਮਨੀ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ
Publish Date: Fri, 20 Feb 2026 06:31 PM (IST)
Updated Date: Fri, 20 Feb 2026 06:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਵਿਖੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਸੱਦੇ ’ਤੇ ਕਾਲਜ ਦੇ ਅਲੂਮਨੀ ਮੈਂਬਰਾਂ ਤੇ ਕਾਲਜ ਦੇ ਸਟਾਫ ਵੱਲੋਂ ਗਰੀਨ ਕੈਂਪਸ ਬਨਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕੀਤਾ। ਕਾਲਜ ਦੇ 40 ਤੋਂ ਵੱਧ ਸਾਬਕਾ ਵਿਦਿਆਰਥੀਆਂ ਤੇ ਸਟਾਫ ਮੈਂਬਰਾ ਵੱਲੋਂ ਸਿਲਵਰ ਪਾਈਨ ਤੇ ਕੁਦਰਤੀ ਟਪੋਰੀ ਵਰਗੇ ਸ਼ਿੰਗਾਰੀ ਬੂਟੇ ਲਾ ਕੇ ਕਾਲਜ ਨੂੰ ਹਰਿਆਂ-ਭਰਿਆ ਕਰਨ ਦਾ ਆਗਾਜ਼ ਕੀਤਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪੁਰਾਣੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਨਾ ਸਿਰਫ ਬੂਟੇ ਦਾਨ ਕੀਤੇ ਗਏ ਸਗੋਂ ਇਨ੍ਹਾਂ ਦੀ ਦਿੱਖ ਵਧੀਆ ਕਰਨ ਲਈ ਤੇ ਸਾਂਭ-ਸਂਭਾਲ ਲਈ 50 ਬੂਟੇ ਰੱਖਿਅਕ ਜੰਗਲੇ ਵੀ ਪ੍ਰਦਾਨ ਕੀਤੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਅਲੁਮਨੀ ਤੇ ਸਟਾਫ ਮੈਂਬਰਾ ਦਾ ਧੰਨਵਾਦ ਕੀਤਾ। ਇਸ ’ਚ ਕੁਲਭੂਸ਼ਣ ਚੋਪੜਾ, ਏਕੇ ਗਰਗ, ਐੱਸਕੇ ਭੱਲਾ, ਕੇਬੀ ਭੱਲਾ, ਐੱਨਐੱਲ ਅਰੋੜਾ, ਪਰਮ ਜੋਤੀ ਅਰੋੜਾ, ਵਾਸੁ ਦੇਵ ਸ਼ਰਮਾ, ਅਨਿਲ ਸਹਿਗਲ, ਪੀਐੱਲ ਸ਼ਰਮਾ, ਐੱਨਕੇ ਸ਼ਰਮਾ, ਪ੍ਰੇਮ ਸ਼ਰਮਾ, ਸੁਦਰਸ਼ਨ ਸ਼ਰਮਾ, ਵੀਕੇ ਕਪੂਰ, ਸਰਬਜੀਤ ਸਿੰਘ, ਨਰਿੰਦਰ ਕੋਹਲੀ, ਚਰਨਦੀਪ ਚੀਮਾ, ਦਿਲਦਾਰ ਸਿੰਘ ਰਾਣਾ, ਅਤੁਲ ਤਨੇਜਾ, ਸੀਐੱਮ ਸਿਆਲ, ਏਕੇ ਸ਼ਰਮਾ, ਅਮ੍ਰਿੰਦਰ ਧਿਮਾਨ, ਤਰਲੋਕ ਸਿੰਘ, ਅਜੇ ਦੱਤਾ ਤੇ ਕਾਲਜ ਵੱਲੋਂ ਪ੍ਰਸ਼ਾਸਕੀ ਵਿਭਾਗ, ਇਲੈਕਟੀਕਲ ਵਿਭਾਗ, ਆਟੋਮੋਬਾਈਲ ਵਿਭਾਗ, ਈਸੀਈ ਵਿਭਾਗ, ਕੰਪਿਊਟਰ ਵਿਭਾਗ, ਅਪਲਾਇੰਡ ਸਾਇੰਸ ਵਿਭਾਗ ਤੇ ਵਰਕਸ਼ਾਪ ਵਿਭਾਗ ਨੇ ਯੋਗਦਾਨ ਪਾਇਆ। ਜਲੰਧਰ ਤੇ ਆਸ-ਪਾਸ ਰਹਿੰਦੇ ਅਲੂਮਨੀ ਮੈਬਰਾਂ ਨੇ ਖੁਦ ਆ ਕੇ ਬੂਟੇ ਲਗਾਏ ਤੇ ਦੂਰ ਦਰਾਡ ਵੱਸਦੇ ਅਲੂਮਨੀ ਮੈਂਬਰਾਂ ਨੇ ਆਪਣੀਆਂ ਸ਼ੁੱਭ ਇਛਾਵਾਂ ਭੇਜਦੇ ਹੋਏ ਇਸ ਮੁਹਿੰਮ ਆਪਣਾ ’ਚ ਯੋਗਦਾਨ ਦਿੱਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਹੋਰ ਬਹੁਤ ਅਲੂਮਨੀ ਮੈਂਬਰਾ ਦੇ ਸੁਨੇਹੇ ਪਹੁੰਚ ਰਹੇ ਹਨ ਪਰ ਇਸ ਗਰੀਨ ਕੈਂਪਸ ਮੁਹਿੰਮ ਦਾ ਪਹਿਲਾ ਪੜਾਅ ਸਮਾਪਤ ਹੋ ਚੁੱਕਾ ਹੈ ਤੇ ਬਹੁਤ ਜਲਦ ਹੀ ਦੂਜੇ ਦੀ ਸ਼ੁਰੂਆਤ ਕੀਤੀ ਜਾਵੇਗੀ।