'ਰੰਗਲਾ ਪੰਜਾਬ ਵਿਕਾਸ ਸਕੀਮ' ਲਈ ਖੁੱਲ੍ਹਿਆ ਖ਼ਜ਼ਾਨਾ, ਪੰਜਾਬ ਸਰਕਾਰ ਨੇ 100 ਕਰੋੜ ਦੀ ਗ੍ਰਾਂਟ ਨੂੰ ਦਿੱਤੀ ਹਰੀ ਝੰਡੀ ਪੰਜਾਬ ਸਰਕਾਰ ਦੇ ਯੋਜਨਾਬੰਦੀ ਵਿਭਾਗ (ਸਥਾਨਕ ਯੋਜਨਾ ਸਾਖਾ) ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਦੇਣ ਲਈ 'ਰੰਗਲਾ ਪੰਜਾਬ ਵਿਕਾਸ ਸਕੀਮ' (PM-26) ਅਧੀਨ ਵਿੱਤੀ ਸਾਲ 2026-27 ਵਾਸਤੇ 100 ਕਰੋੜ ਰੁਪਏ ਦੀ ਵੱਡੀ ਰਾਸ਼ੀ ਜਾਰੀ ਕਰਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਰਾਜਪਾਲ ਪੰਜਾਬ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ ਇਹ ਰਾਸ਼ੀ ਫਾਜ਼ਿਲਕਾ, ਫ਼ਤੇਹਗੜ੍ਹ ਸਾਹਿਬ, ਜਲੰਧਰ, ਗੁਰਦਾਸਪੁਰ, ਲੁਧਿਆਣਾ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਲਾਟ ਕੀਤੀ ਗਈ ਹੈ।
Publish Date: Sat, 12 Sep 2026 11:15 AM (IST)
Updated Date: Sat, 12 Sep 2026 11:16 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਯੋਜਨਾਬੰਦੀ ਵਿਭਾਗ (ਸਥਾਨਕ ਯੋਜਨਾ ਸਾਖਾ) ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਦੇਣ ਲਈ 'ਰੰਗਲਾ ਪੰਜਾਬ ਵਿਕਾਸ ਸਕੀਮ' (PM-26) ਅਧੀਨ ਵਿੱਤੀ ਸਾਲ 2026-27 ਵਾਸਤੇ 100 ਕਰੋੜ ਰੁਪਏ ਦੀ ਵੱਡੀ ਰਾਸ਼ੀ ਜਾਰੀ ਕਰਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਰਾਜਪਾਲ ਪੰਜਾਬ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ ਇਹ ਰਾਸ਼ੀ ਫਾਜ਼ਿਲਕਾ, ਫ਼ਤਿਹਗੜ੍ਹ ਸਾਹਿਬ, ਜਲੰਧਰ, ਗੁਰਦਾਸਪੁਰ, ਲੁਧਿਆਣਾ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਲਾਟ ਕੀਤੀ ਗਈ ਹੈ।
ਹਰੇਕ ਹਲਕੇ ਨੂੰ 5 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਇਸ ਸਕੀਮ ਤਹਿਤ ਸ਼ਾਮਲ ਕੀਤੇ ਗਏ ਹਰੇਕ ਵਿਧਾਨ ਸਭਾ ਹਲਕੇ ਲਈ 5.00 ਕਰੋੜ ਰੁਪਏ ਦੀ ਰਾਸ਼ੀ ਤੈਅ ਕੀਤੀ ਗਈ ਹੈ। ਇਸ ਫੰਡ ਦੀ ਵੰਡ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ:-
ਆਮ ਆਰਥਿਕ ਸੇਵਾਵਾਂ ਅਤੇ ਪੂੰਜੀਗਤ ਲਾਗਤ : ₹3.40 ਕਰੋੜ ਪ੍ਰਤੀ ਹਲਕਾ
ਅਨੁਸੂਚਿਤ ਜਾਤੀਆਂ ਲਈ ਸਪੈਸ਼ਲ ਕੰਪੋਨੈਂਟ ਪਲਾਨ : ₹1.60 ਕਰੋੜ ਪ੍ਰਤੀ ਹਲਕਾ
ਜ਼ਿਲ੍ਹਾਵਾਰ ਅਤੇ ਹਲਕਾਵਾਰ ਵੇਰਵਾ :-
1. ਜਲੰਧਰ ਜ਼ਿਲ੍ਹਾ (ਕੁੱਲ ਪ੍ਰਵਾਨਿਤ ਰਾਸ਼ੀ: ₹30.00 ਕਰੋੜ) ਜਲੰਧਰ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਲਈ ਕੁੱਲ 30 ਕਰੋੜ ਰੁਪਏ ਜਾਰੀ ਕੀਤੇ ਗਏ ਹਨ:
ਆਦਮਪੁਰ (ਐਸ.ਸੀ.): ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਫ਼ਿਲੌਰ (ਐਸ.ਸੀ.): ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਜਲੰਧਰ ਕੇਂਦਰੀ: ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਨਕੋਦਰ: ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਕਰਤਾਰਪੁਰ (ਐਸ.ਸੀ.): ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਜਲੰਧਰ ਪੱਛਮੀ (ਐਸ.ਸੀ.): ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
2. ਫਾਜ਼ਿਲਕਾ ਜ਼ਿਲ੍ਹਾ (ਕੁੱਲ ਪ੍ਰਵਾਨਿਤ ਰਾਸ਼ੀ: ₹15.00 ਕਰੋੜ)
ਜਲਾਲਾਬਾਦ: ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਫਾਜ਼ਿਲਕਾ: ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਬੱਲੂਆਣਾ (ਐਸ.ਸੀ.): ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
3. ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ (ਕੁੱਲ ਪ੍ਰਵਾਨਿਤ ਰਾਸ਼ੀ: ₹10.00 ਕਰੋੜ) ਬੱਸੀ ਪਠਾਣਾ (ਐਸ.ਸੀ.): ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਫ਼ਤਿਹਗੜ੍ਹ ਸਾਹਿਬ: ₹5.00 ਕਰੋੜ (ਆਮ: 3.40 ਕਰੋੜ | SC: 1.60 ਕਰੋੜ)
ਵਿਕਾਸ ਕਾਰਜਾਂ ਨੂੰ ਮਿਲੇਗੀ ਨਵੀਂ ਦਿਸ਼ਾ ਸਰਕਾਰ ਵੱਲੋਂ ਜਾਰੀ ਇਸ ਵਿਸ਼ੇਸ਼ ਗ੍ਰਾਂਟ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ, ਸੜਕਾਂ, ਪੀਣ ਵਾਲੇ ਪਾਣੀ, ਨਿਕਾਸੀ ਪ੍ਰਣਾਲੀ ਅਤੇ ਸਮਾਜਿਕ ਭਲਾਈ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ। ਅਨੁਸੂਚਿਤ ਜਾਤੀਆਂ ਦੇ ਬਹੁ-ਗਿਣਤੀ ਵਾਲੇ ਖੇਤਰਾਂ ਵਿੱਚ ਵਿਸ਼ੇਸ਼ ਕੰਪੋਨੈਂਟ ਪਲਾਨ ਅਧੀਨ 1.60 ਕਰੋੜ ਰੁਪਏ ਪ੍ਰਤੀ ਹਲਕਾ ਖਰਚ ਕੀਤੇ ਜਾਣ ਨਾਲ ਪੱਛੜੇ ਵਰਗਾਂ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।