ਸਥਾਨਕ ਸਰਕਾਰਾਂ ਵਿਭਾਗ ਨੇ ਦਰਜਨਾਂ ਅਧਿਕਾਰੀ ਕੀਤੇ ਇਧਰੋਂ-ਓਧਰ ਸਥਾਨਕ ਸਰਕਾਰਾ ਵਿਭਾਗ ਨੇ ਜਲੰਧਰ ਨਿਗਮ ਦੇ ਦਰਜਨ ਤੋਂ ਵੱਧ ਅਧਿਕਾਰੀਆਂ ਕੀਤੇ ਤਬਾਦਲੇ
Publish Date: Wed, 11 Nov 2026 07:56 PM (IST)
Updated Date: Wed, 11 Nov 2026 08:00 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਸਥਾਨਕ ਸਰਕਾਰਾਂ ਵਿਭਾਗ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਹੁਸ਼ਿਆਰਪੁਰ ਸਮੇਤ ਪੰਜਾਬ ਦੀਆਂ ਅਨੇਕਾਂ ਨਗਰ ਨਿਗਮਾਂ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਦੋਂਕਿ ਜਲੰਧਰ ਦੇ ਦੋ ਸਹਾਇਕ ਕਮਿਸ਼ਨਰ, ਐੱਸਈ, ਐੱਕਸੀਅਨ ਤੇ ਐੱਮਟੀਪੀ ਦੇ ਤਬਾਦਲੇ ਕੀਤੇ ਹਨ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਨਗਰ ਨਿਗਮ ਜਲੰਧਰ ਦੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੂੰ ਜਲੰਧਰ ਤੋਂ ਅੰਮ੍ਰਿਤਸਰ ਅਤੇ ਰਾਜੇਸ਼ ਖੋਖਰ ਨੂੰ ਜਲੰਧਰ ਤੋਂ ਹੁ਼ਸ਼ਿਆਰਪੁਰ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਬੀਐਂਡਆਰ ਦੇ ਐਸਈ ਰਜਨੀਸ਼ ਡੋਗਰਾ ਨੂੰ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਦੇ ਐਸਈ ਪ੍ਰਵੀਨ ਸਿੰਗਲਾ ਨੂੰ ਲੁਧਿਆਣਾ ਤੋਂ ਜਲੰਧਰ , ਰਾਹੁਲ ਧਵਨ ਨੂੰ ਅੰਮ੍ਰਿਤਸਰ \ ਬਟਾਲਾ ਦਾ ਵਧੀਕ ਚਾਰਜ, ਓਐਂਡਐਮ ਦੇ ਐਸਈ ਜਸਪਾਲ ਨੂੰ ਕਪੂਰਥਲਾ\ ਵਧੀਕ ਚਾਰਜ ਹੁਸ਼ਿਆਰਪੁਰ \,ਸ਼ਾਮ ਲਾਲ ਗੁਪਤਾ ਨੂੰ ਜਲੰਧਰ ਤੋਂ ਲੁਧਿਆਣਾ ਅਤੇ ਸੁਸ਼ਾਂਤ ਭਾਟੀਆ\ ਸਕੱਤਰ \ ਨੂੰ ਅੰਮ੍ਰਿਤਸਰ ਤੋਂ ਜਲੰਧਰ ਬਦਲਿਆ ਗਿਆ ਹੈ। ਐਕਸੀਅਨਾਂ ਦੇ ਤਬਾਦਲੇ ਪੰਜਾਬ ਸਰਕਾਰ ਨੇ ਜਿਥੇ ਸਹਾਇਕ ਕਮਿਸ਼ਨਰਾਂ, ਐੱਸਈਜ਼ ਅਤੇ ਐੱਸਟੀਪੀ ਦੇ ਤਬਾਦਲੇ ਕੀਤੇ ਹਨ ਉਥੇ ਜਲੰਧਰ ਨਗਰ ਨਿਗਮ ਦੇ 3 ਐੱਕਸੀਅਨਾਂ ਦਾ ਵੀ ਤਬਾਦਲਾ ਕਰ ਦਿੱਤਾ ਹੈ। ਜਿਨ੍ਹਾਂ ’ਚ ਤਲਿੰਦਰ ਸਿੰਘ ਨੂੰ ਅੰਮ੍ਰਿਤਸਰ ਤੋ ਜਲੰਧਰ, ਸੁਖਵਿੰਦਕਰ ਸਿੰਘ ਨੂੰ ਜਲੰਧਰ ਤੋਂ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਜਲੰਧਰ ਬਦਲਿਆ ਗਿਆ ਹੈ। ਸਰਕਾਰ ਦੇ ਪੰਜਵੇ ਸਾਲ ’ਚ ਪਹਿਲੀਵਾਰ ਤਬਾਦਲੇ ਸਥਾਨਕ ਸਰਕਾਰਾਂ ਵਿਭਾਗ ਨੇ ਜਿਥੇ 5 ਸਾਲਾਂ ’ਚ ਕੁਝ ਕਾਰਨਾਂ ਕਰਕੇ 5 ਮੰਤਰੀਆਂ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਸੀ, ਉਥੇ ਉਸ ਨੇ ਪਹਿਲੀ ਵਾਰ 5 ਸਾਲਾਂ ’ਚ ਵਿਭਾਗ ਦੇ ਵਡੀ ਪੱਧਰ ਤੇ ਤਬਾਦਲੇ ਕੀਤੇ ਹਨ। ਜਦੋਂਕਿ ਇਸ ਤੋਂ ਪਹਿਲਾਂ ਕਦੇ ਕਦਾਈਂ ਇਕ ਜਾਂ ਦੋ ਅਧਿਕਾਰੀਆਂ ਦੇ ਸਫਾਰਸ਼ੀ ਸਮਝੇ ਜਾਂਦੇ ਹੀ ਤਬਾਦਲੇ ਕੀਤੇ ਜਾਂਦੇ ਰਹੇ ਹਨ। -- ਤਬਾਦਲਿਆਂ ਦਾ ਕਾਰਨ ਸਥਾਨਕ ਸਰਕਾਰਾਂ ਵਿਭਾਗ ਦੇ ਸੂਤਰਾਂ ਅਨੁਸਾਰ ਉਕਤ ਤਬਾਦਲੇ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਪੂਰੇ ਕਰਨ ਦੀ ਨੀਯਤ ਨਾਲ ਕੀਤੇ ਗਏ ਹਨ ਕਿਉਂ ਕਿ ਜਲੰਧਰ ਨਗਰ ਨਿਗਮ ਦੇ ਕੁਝ ਅਜਿਹੇ ਪ੍ਰਾਜੈਕਟ ਜਿਹੜੇ ਕਿ ਸਮਾਰਟ ਸਿਟੀ ਵੱਲੋਂ ਦਿੱਤੇ ਗਏ ਸਨ, ਰਕਮ ਹੋਣ ਦੇ ਬਾਵਜੂਦ ਸਮੇ ਸਿਰ ਪੂਰੇ ਨਹੀ ਕੀਤੇ ਗਏ ਜਿਸ ਨੂੰ ਲੈ ਕੇ ਸਰਕਾਰ ਨੇ ਪੰਜਾਬ ਦੀਆਂ ਨਗਰ ਨਿਗਮਾਂ ਦੇ ਅਧਿਕਾਰੀਆਂ ਦੇ ਵੱਡੇ ਪੱਧਰ ਤੇ ਤਬਦਾਲੇ ਕੀਤੇ ਹਨ । ਕਿਉਂ ਕਿ ਸਰਕਾਰ ਪਿਛਲੇ ਕਾਫੀ ਸਮੇ ਤੋਂ ਨਿਗਮ ਕਮਿਸ਼ਨਰਾਂ ਨੂੰ ਵਿਕਾਸ ਕੰਮ ਤੇਜ਼ੀ ਨਾਲ ਪੂਰੇ ਕਰਨ ਦੀਆਂ ਹਦਾਇਤਾਂ ਜਾਰੀ ਕਰਦੀ ਰਹੀ ਹੈ ਅਤੇ ਕੰਮਾਂ ਦੀ ਧੀਮੀ ਰਫਤਾਰ ਨੂੰ ਦੇਖਦੇ ਹੋਏ ਹੀ ਸਰਕਾਰ ਨੇ ਤਬਾਦਲਾ ਨੀਤੀ ਬਣਾ ਕੇ ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿਤੀਆਂ ਹਨ। ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਆਪਣੇ ਅਹੁਦਿਆਂ ਦਾ ਚਾਰਜ ਲੈਣ ਦੀ ਹਦਾਇਤ ਕੀਤੀ ਹੈ।