- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਲਡਿੰਗ ਬਰਾਂਚ ਦੇ ਏਟੀਪੀ ਦਾ ਤਬਾਦਲਾ, ਸੈਂਟਰਲ ਹਲਕੇ ਦੇ ਕੌਂਸਲਰ ਤੋਂ ਕਲੋਨੀ ਕੱਟਣ ਦਾ ਮਾਮਲਾ

-ਕਾਲੋਨੀ ਦੀ ਫੀਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਪਰੇਸ਼ਾਨ ਕਰਨ ਦੇ ਦੋਸ਼
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਏਟੀਪੀ ਅਰਵਿੰਦ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਸ ਦੀ ਥਾਂ ’ਤੇ ਸਿਮਰਨਪਾਲ ਨੂੰ ਸੈਂਟਰਲ ਹਲਕੇ ’ਚ ਲਾਇਆ ਗਿਆ ਹੈ ਤੇ ਅਰਵਿੰਦ ਕੁਮਾਰ ਨੂੰ ਵੈਸਟ ਹਲਕੇ ’ਚ ਲਾਇਆ ਗਿਆ ਹੈ। ਉਕਤ ਤਬਾਦਲੇ ਦੇ ਹੁਕਮ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੇਅਰ ਵਨੀਤ ਧੀਰ ਦੀ ਹਮਾਇਤ ’ਤੇ ਕੀਤਾ ਹੈ।
----------------------------
ਮੇਅਰ ਨੇ ਲਿਆ ਫੌਰੀ ਐਕਸ਼ਨ
ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸੈਂਟਰਲ ਹਲਕਾ ਦੇ ਇੰਚਾਰਜ ਨਿਤਿਨ ਕੋਹਲੀ ਤੇ ਆਪ ਕੌਂਸਲਰ ਨੇ ਕਾਲੋਨੀ ਨਾਲ ਸਬੰਧਤ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਬਿਲਡਿੰਗ ਬਰਾਂਚ ’ਚ ਫਾਇਲ ਲਾਈ ਸੀ ਤੇ ਇਸ ਦੌਰਾਨ ਉਕਤ ਏਟੀਪੀ ਮੌਕੇ ’ਤੇ ਪੁੱਜਾ ਤਾਂ ਉਸ ਨੇ ਕੌਂਸਲਰ ਦੀ ਕਾਲੋਨੀ ਨੂੰ ਨਾਜਾਇਜ਼ ਕਹਿੰਦਿਆਂ ਕਰਾਰ ਦਿੱਤਾ ਸੀ। ਪੀੜਤ ਨੇ ਇਸ ਦੀ ਸ਼ਿਕਾਇਤ ਮੇਅਰ ਵਨੀਤ ਨੂੰ ਕੀਤੀ, ਜਿਸ ’ਤੇ ਮੇਅਰ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਨਿਗਮ ਕਮਿਸ਼ਨਰ ਨੂੰ ਉਕਤ ਏਟੀਪੀ ਵਿਰੁੱਧ ਕਾਰਵਾਈ ਕਰਨ ਤੇ ਉਸ ਦਾ ਇਲਾਕਾ ਬਦਲਣ ਦੀ ਹਦਾਇਤ ਕੀਤੀ। ਇਹ ਵੀ ਦੋਸ਼ ਲਾਇਆ ਗਿਆ ਕਿ ਉਕਤ ਏਟੀਪੀ ਨੇ ਕੌਂਸਲਰ ਦੀ ਕਾਲੋਨੀ ਸਬੰਧੀ ਫਾਈਲ ਵੀ ਰੋਕ ਰੱਖੀ ਸੀ।