ਤਿਉਹਾਰਾਂ ਦੇ ਸੀਜ਼ਨ ’ਚ ਰੇਲ ਗੱਡੀਆਂ ਫੁੱਲ, ਦੀਵਾਲੀ ਤੇ ਛੱਠ ਪੂਜਾ ਤੱਕ ਅਜਿਹੀ ਹੀ ਰਹੇਗੀ ਸਥਿਤੀ ਤਿਉਹਾਰਾਂ ਦੇ ਸੀਜ਼ਨ ’ਚ ਰੇਲ ਗੱਡੀਆਂ ਫੁੱਲ, ਦੀਵਾਲੀ ਤੇ ਛੱਠ ਪੂਜਾ ਤੱਕ ਅਜਿਹੀ ਹੀ ਰਹੇਗੀ ਸਥਿਤੀ
Publish Date: Thu, 22 Oct 2026 07:31 PM (IST)
Updated Date: Thu, 22 Oct 2026 07:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰ ਭੀੜ ਦਿਖਾਈ ਦੇਣ ਲੱਗ ਪਈ ਹੈ। ਇਸ ਦਾ ਕਾਰਨ ਰੇਲ ਗੱਡੀਆਂ ’ਚ ਲੰਮੀ ਵੇਟਿੰਗ ਲਿਸਟ ਤੇ ਜਨਰਲ ਡੱਬਿਆਂ ’ਚ ਪੈਰ ਰੱਖਣ ਤੱਕ ਦੀ ਜਗ੍ਹਾ ਨਾ ਮਿਲਣਾ ਹੈ। ਹਾਲਾਤ ਇਹ ਹਨ ਕਿ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ’ਚ ਜ਼ਿਆਦਾਤਰ ਯਾਤਰੀ ਉੱਥੋਂ ਹੀ ਸਵਾਰ ਹੋ ਕੇ ਆ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਜਲੰਧਰ ਸਟੇਸ਼ਨ ਪਹੁੰਚਣ ਤੱਕ ਗੱਡੀਆਂ ਪੂਰੀ ਤਰ੍ਹਾਂ ਭਰ ਜਾਂਦੀਆਂ ਹਨ। ਦੀਵਾਲੀ ਤੇ ਛੱਠ ਪੂਜਾ ਦੇ ਦਿਨਾਂ ’ਚ ਘਰ ਪਰਤਣ ਵਾਲੇ ਯਾਤਰੀਆਂ ਦੀ ਗਿਣਤੀ ਹੁਣ ਤੋਂ ਹੀ ਹੌਲੀ-ਹੌਲੀ ਵਧਣ ਲੱਗ ਪਈ ਹੈ। ਇਸ ਕਾਰਨ ਪ੍ਰਮੁੱਖ ਰੂਟਾਂ ’ਤੇ ਕਨਫਰਮ ਟਿਕਟਾਂ ਮਿਲਣੀਆਂ ਤਾਂ ਦੂਰ, ਕਈ ਰੇਲ ਗੱਡੀਆਂ ’ਚ ਵੇਟਿੰਗ ਲਿਸਟ ਵੀ 100 ਜਾਂ ਇਸ ਤੋਂ ਵੱਧ ਤੱਕ ਪਹੁੰਚ ਗਈ ਹੈ। -------------------------------------- ਦੀਵਾਲੀ ਤੋਂ ਛੱਠ ਪੂਜਾ ਤੱਕ ਇਨ੍ਹਾਂ ਰੇਲ ਗੱਡੀਆਂ ’ਚ ਇਹ ਰਹੇਗੀ ਸਥਿਤੀ ਹੀਰਾਕੁੰਡ ਐਕਸਪ੍ਰੈੱਸ 2808: 39 ਤੋਂ 75 ਤੱਕ ਵੇਟਿੰਗ ਅੰਮ੍ਰਿਤਸਰ-ਇੰਦੌਰ ਐਕਸਪ੍ਰੈੱਸ 19326: 30 ਤੋਂ 50 ਤੱਕ ਵੇਟਿੰਗ ਸੱਚਖੰਡ ਐਕਸਪ੍ਰੈੱਸ 12716: 40 ਤੋਂ 83 ਤੱਕ ਵੇਟਿੰਗ ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ 12380: 100 ਤੋਂ 114 ਤੱਕ ਵੇਟਿੰਗ ਗੋਲਡਨ ਟੈਂਪਲ ਐਕਸਪ੍ਰੈੱਸ 12904: 48 ਤੋਂ 155 ਤੱਕ ਵੇਟਿੰਗ ਅੰਮ੍ਰਿਤਸਰ-ਛੱਤਰਪਤੀ ਸ਼ਿਵਾਜੀ ਟਰਮੀਨਲ ਐਕਸਪ੍ਰੈੱਸ 18238: 40 ਤੋਂ 85 ਤੱਕ ਵੇਟਿੰਗ ਟਾਟਾ ਐਕਸਪ੍ਰੈੱਸ 18102: ਵੱਖ-ਵੱਖ ਤਰੀਕਾਂ ਵਿੱਚ 9 ਬੁਕਿੰਗਾਂ ਹੁਸ਼ਿਆਰਪੁਰ ਐਕਸਪ੍ਰੈੱਸ 11906: 58 ਤੋਂ 98 ਤੱਕ ਵੇਟਿੰਗ ਮਾਲਵਾ ਐਕਸਪ੍ਰੈੱਸ 12920: 30 ਤੋਂ 95 ਤੱਕ ਵੇਟਿੰਗ ਜਿਹਲਮ ਐਕਸਪ੍ਰੈੱਸ 11078: 20 ਤੋਂ 70 ਤੱਕ ਵੇਟਿੰਗ ਦੁਰਗਿਆਨਾ ਐਕਸਪ੍ਰੈੱਸ 12358: 50 ਤੋਂ 102 ਤੱਕ ਵੇਟਿੰਗ ਹਿਮਗਿਰੀ ਐਕਸਪ੍ਰੈੱਸ 13042: 55 ਤੋਂ 83 ਤੱਕ ਵੇਟਿੰਗ ਬੇਗਮਪੁਰਾ ਐਕਸਪ੍ਰੈੱਸ 12238: 40 ਤੋਂ 60 ਤੱਕ ਵੇਟਿੰਗ ਗੰਗਾ ਸਤਲੁਜ ਐਕਸਪ੍ਰੈੱਸ 13308: 39 ਤੋਂ 73 ਤੱਕ ਵੇਟਿੰਗ ਸਵਰਾਜ ਐਕਸਪ੍ਰੈੱਸ 12472: 30 ਤੋਂ 70 ਤੱਕ ਵੇਟਿੰਗ ------------------------------ ਇਨ੍ਹਾਂ ਰੇਲ ਗੱਡੀਆਂ ’ਚ ਅਜੇ ਵੀ ਕੁਝ ਸੀਟਾਂ ਬਾਕੀ ਯਾਤਰੀਗਣ ਕਿਰਪਾ ਕਰਕੇ ਧਿਆਨ ਦੇਣ! ਜੇਕਰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ, ਪਰ ਕਿਸੇ ਰੇਲ ਗੱਡੀ ’ਚ ਵੇਟਿੰਗ ਲਿਸਟ ਬਹੁਤ ਲੰਮੀ ਹੈ ਤਾਂ ਤੁਹਾਡੇ ਲਈ ਰਾਹਤ ਦੀ ਗੱਲ ਹੈ ਕਿ ਅਜੇ ਵੀ ਕੁਝ ਰੇਲ ਗੱਡੀਆਂ ’ਚ ਸੀਟਾਂ ਉਪਲਬਧ ਹਨ। ਇਸ ਦੇ ਮੁਤਾਬਕ ਤੁਸੀਂ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਇਕ ਤੋਂ ਵੱਧ ਰੇਲ ਗੱਡੀਆਂ ਬਦਲ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਤਾਂ ਤੁਹਾਡੇ ਕੋਲ ਹੋਰ ਵਿਕਲਪ ਵੀ ਮੌਜੂਦ ਹਨ। ਇਸ ਤਰ੍ਹਾਂ ਰੇਲ ਗੱਡੀਆਂ ਦੀ ਚੋਣ ਕਰਕੇ ਹੁਣੇ ਤੋਂ ਹੀ ਕਨਫਰਮ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ। -------------------------- ਇਨ੍ਹਾਂ ਰੇਲ ਗੱਡੀਆਂ ’ਚ ਅਜੇ ਵੀ ਸੀਟਾਂ ਉਪਲਬਧ ਹਨ : ਨਾਗਪੁਰ ਐਕਸਪ੍ਰੈੱਸ 22126 ਜਲੰਧਰ ਨਵੀਂ ਦਿੱਲੀ ਇੰਟਰਸਿਟੀ 14682 ਗਰੀਬਰੱਥ ਐਕਸਪ੍ਰੈੱਸ 12204 ਸ਼ਤਾਬਦੀ ਐਕਸਪ੍ਰੈੱਸ 12104 ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ 14680 ਪੱਛਮ ਐਕਸਪ੍ਰੈੱਸ 12926 ਕਟਿਹਾਰ ਐਕਸਪ੍ਰੈੱਸ 15708 ਸਵਰਨ ਸ਼ਤਾਬਦੀ ਐਕਸਪ੍ਰੈੱਸ 12030