- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਟੀਐਸਟੀਐਸ ਵਲੋੰ ' ਟੋਫੇਲ ਪੜ੍ਹਾਉਣ ਸਬੰਧੀ ਸਿਖਲਾਈ ਸੈਸ਼ਨ ਅਤੇ ਡਾਇਰੈਕਟਰਾਂ ਦੀ ਮੀਟਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਈਟੀਐੱਸਟੀਐੱਸ ਵੱਲੋਂ ਜਲੰਧਰ ਦੇ ਇਕ ਹੋਟਲ ਵਿਖੇ ਟੋਫੇਲ ਪੜਾਉਣ ਸਬੰਧੀ ਸਕਿੱਲਜ਼ ਟ੍ਰੇਨਿੰਗ' ਅਤੇ 'ਡਾਇਰੈਕਟਰਜ਼ ਮੀਟ ਕਰਵਾਈ ਗਈ। ਇਸ ਦੌਰਾਨ ਦੋਵਾਂ ਪ੍ਰੋਗਰਾਮਾਂ ਵਿੱਚ 250 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਇੰਸਟ੍ਰਕਟਰ, ਫੈਕਲਟੀ ਮੈਂਬਰ, ਟੋਫੇਲ ਦੀ ਤਿਆਰੀ ਕਰਵਾਉਣ ਵਾਲੇ ਮਾਹਰ, ਸਿੱਖਿਆ ਸਲਾਹਕਾਰ, ਸਿਖਲਾਈ ਸੰਸਥਾਵਾਂ ਦੇ ਮੁਖੀ ਤੇ ਪੰਜਾਬ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਨਾਲ ਜੁੜੇ ਹੋਰ ਨੁਮਾਇੰਦੇ ਸ਼ਾਮਲ ਸਨ।
ਇਸ ਮੌਕੇ 'ਤੇ ਬੋਲਦਿਆਂ ਈ.ਟੀ.ਐੱਸ. ਵਿਖੇ ਦੱਖਣੀ ਏਸ਼ੀਆ ਟੋਫੇਲ ਅਤੇ ਗਰੀ ਲਈ ਕਾਰਜਕਾਰੀ ਨਿਰਦੇਸ਼ਕ ਕਰਨ ਲਲਿਤ ਨੇ ਕਿਹਾ, ਅਧਿਆਪਕ, ਸਲਾਹਕਾਰ ਅਤੇ ਸਿੱਖਿਆ ਖੇਤਰ ਦੇ ਭਾਈਵਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਬਾਰੇ ਸੂਝ-ਬੂਝ ਭਰੇ ਅਤੇ ਚੰਗੀ ਤਰ੍ਹਾਂ ਵਿਚਾਰੇ ਗਏ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਪੰਜਾਬ ਦੇ ਵਿਦਿਆਰਥੀ ਕੈਨੇਡਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਉੱਚ-ਸਿੱਖਿਆ ਦੇ ਮੌਕਿਆਂ ਵਿੱਚ ਲਗਾਤਾਰ ਦਿਲਚਸਪੀ ਦਿਖਾਉਂਦੇ ਹਨ। ਇਸ ਤੋਂ ਇਲਾਵਾ, ਬਿਹਤਰ ਤਿਆਰੀ, ਪਾਰਦਰਸ਼ਤਾ ਅਤੇ ਵਿਦਿਆਰਥੀਆਂ ਦੇ ਬਿਹਤਰ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਈਟੀਐਸ , ਸਿੱਖਿਆ ਸਲਾਹਕਾਰਾਂ, ਸਿਖਲਾਈ ਸੰਸਥਾਵਾਂ ਅਤੇ ਹੋਰ ਸਬੰਧਤ ਧਿਰਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ਦੀ ਵੀ ਪੜਚੋਲ ਕੀਤੀ ਗਈ।