ਜੀਐੱਨਡੀਯੂ ਕਾਲਜ ’ਚ ਸਰਚ ਇੰਜਨ ਓਪਟੀਮਾਈਜੇਸ਼ਨ ਵਿਸ਼ੇ ’ਤੇ ਕਰਵਾਈ ਟ੍ਰੇਨਿੰਗ
ਜੀਐੱਨਡੀਯੂ ਕਾਲਜ ’ਚ ਸਰਚ ਇੰਜਨ ਓਪਟੀਮਾਈਜੇਸ਼ਨ ਵਿਸ਼ੇ ’ਤੇ ਕਰਵਾਈ ਟ੍ਰੇਨਿਗ
Publish Date: Thu, 22 Jan 2026 07:01 PM (IST)
Updated Date: Fri, 23 Jan 2026 04:13 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਵਿਖੇ ਸਰਚ ਇੰਜਨ ਓਪਟੀਮਾਈਜੇਸ਼ਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ’ਚ ਮੁੱਖ ਬੁਲਾਰੇ ਵਜੋਂ ਲਕਸ਼ੈ ਧੀਮਾਨ ਮੈਨੇਜਿੰਗ ਡਾਇਰੈਕਟਰ ਆਫ਼ ਬ੍ਰੇਨ ਟ੍ਰੇਨ ਇਨਫੋ ਸੋਲਿਊਸ਼ਨ ਨੇ ਸ਼ਿਰਕਤ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਨਿਭਾਉਦਿਆਂ ਪ੍ਰੋ. ਵਿਸ਼ਾਲੀ ਪਸਰੀਚਾ (ਕੰਪਿਊਟਰ ਵਿਭਾਗ) ਨੇ ਇਸ ਵਿਸ਼ੇ ਦੀ ਭੂਮਿਕਾ ਬੰਨ੍ਹੀ। ਮੁੱਖ ਬੁਲਾਰੇ ਲਕਸ਼ੈ ਧੀਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਪੀਟੀ ਦੀ ਮਦਦ ਨਾਲ ਸਰਚ ਇੰਜਨ ਆਪਟੀਮਾਈਜੇਸ਼ਨ 'ਤੇ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਕੰਪਿਊਟਰ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿੰਝ ਅੱਜ ਦੇ ਦੌਰ ’ਚ ਆਨਲਾਈਨ ਬਿਜਨਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵੈਬਸਾਈਟ ਦੀ ਇੰਨਡੈਕਸਿੰਗ, ਡੋਮੇਨ ਨਾਮ ਨੂੰ ਕਿਵੇਂ ਸਿਲੈਕਟ ਕੀਤਾ ਜਾਂਦਾ ਹੈ, ਬਲੋਗ ਕੀ ਹੁੰਦੇ ਹਨ ਅਤੇ ਗੂਗਲ 'ਤੇ ਟਾਇਟਲ ਸਰਚਿੰਗ ਕਿਵੇਂ ਹੁੰਦੀ ਹੈ, ਆਦਿ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ। ਪ੍ਰਿੰ: ਡਾ: ਪਰਮਜੀਤ ਕੌਰ ਜੱਸਲ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਡਿਜੀਟਲ ਤੇ ਆਰਟੀਫਿਸ਼ਲ ਇੰਨਟੈਲੀਜੈਂਸੀ ਦੇ ਕੰਪਿਊਟਰ ਯੁੱਗ ‘ਚ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹਮੇਸ਼ਾ ਤੋਂ ਸਿੱਖਣ ਵਾਲਾ ਉਹ ਸਿੱਖਿਆਰਥੀ ਰਿਹਾ ਹੈ।