PM ਦੌਰੇ ਤੋਂ 24 ਘੰਟੇ ਪਹਿਲਾਂ ਜਾਗਿਆ NHAI, ਸੜਕ ਨਿਰਮਾਣ ਨੂੰ ਲੈ ਕੇ ਲੱਗਾ 10KM ਲੰਬਾ ਜਾਮ; ਲੋਕ ਪ੍ਰੇਸ਼ਾਨ ਕੱਲ 17 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਪ੍ਰਧਾਨ ਮੰਤਰੀ ਦੀ ਉਦਘਾਟਨੀ ਫੇਰੀ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਕਾਰਨ ਵਿਧੀਪੁਰ ਰੇਲਵੇ ਫਾਟਕ ਤੋਂ ਲੈ ਕੇ ਕੈਂਟ ਸਟੇਸ਼ਨ ਤਕ ਅਤੇ ਫਗਵਾੜਾ ਤੋਂ ਕੈਂਟ ਰੇਲਵੇ ਸਟੇਸ਼ਨ ਰੋਡ ਤੇ ਦੋਵਾਂ ਪਾਸੇ ਵੱਡਾ ਜਾਮ ਲੱਗ ਗਿਆ ਹੈ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗਣ ਕਾਰਨ ਵਾਹਨ ਚਾਲਕ ਕਾਫੀ ਪ੍ਰੇਸ਼ਾਨ ਹਨ। ਪੀਏਪੀ ਚੋਕ ਜਿਥੋਂ ਵਾਹਨ ਲੁਧਿਆਣਾ, ਅੰਮ੍ਰਿਤਸਰ ਵੱਲ ਜਾਂਦੇ ਹਨ, ਉਥੇ ਵੀ ਵੱਡਾ ਜਾਮ ਲਗਾ ਹੋਣ ਕਰਕੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ।
Publish Date: Thu, 16 Jul 2026 12:38 PM (IST)
Updated Date: Thu, 16 Jul 2026 01:21 PM (IST)
ਮਦਨ ਭਾਰਦਵਾਜ , ਜਲੰਧਰ - ਕੱਲ 17 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਪ੍ਰਧਾਨ ਮੰਤਰੀ ਦੀ ਉਦਘਾਟਨੀ ਫੇਰੀ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਕਾਰਨ ਵਿਧੀਪੁਰ ਰੇਲਵੇ ਫਾਟਕ ਤੋਂ ਲੈ ਕੇ ਕੈਂਟ ਸਟੇਸ਼ਨ ਤਕ ਅਤੇ ਫਗਵਾੜਾ ਤੋਂ ਕੈਂਟ ਰੇਲਵੇ ਸਟੇਸ਼ਨ ਰੋਡ ਤੇ ਦੋਵਾਂ ਪਾਸੇ ਵੱਡਾ ਜਾਮ ਲੱਗ ਗਿਆ ਹੈ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗਣ ਕਾਰਨ ਵਾਹਨ ਚਾਲਕ ਕਾਫੀ ਪ੍ਰੇਸ਼ਾਨ ਹਨ। ਪੀਏਪੀ ਚੋਕ ਜਿਥੋਂ ਵਾਹਨ ਲੁਧਿਆਣਾ, ਅੰਮ੍ਰਿਤਸਰ ਵੱਲ ਜਾਂਦੇ ਹਨ, ਉਥੇ ਵੀ ਵੱਡਾ ਜਾਮ ਲਗਾ ਹੋਣ ਕਰਕੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਜਿਥੇ ਨੈਸ਼ਨਲ ਹਾਈਵੇ ਅਥਾਰਿਟੀ ਸੜਕ ਬਨਾਉਣ ਦਾ ਕੰਮ ਕਰ ਰਹੀ ਹੈ, ਉਥੇ ਨਗਰ ਨਿਗਮ ਵਲੋਂ ਬੀਐਂਡਆਰ ਦੇ ਐਸਈ ਰਾਹੁਲ ਧਵਨ ਦੀ ਨਿਗਰਾਨੀ ਹੇਠ ਖਰਾਬ ਸੜਕਾਂ ਦਾ ਪੈਚ ਵਰਕ, ਸੈਂਟਰਲ ਵਰਜ ਨੂੰ ਹਰਿਆ ਭਰਿਆ ਬਨਾਉਣ ਅਤੇ ਸੜਕਾਂ ਦੇ ਆਸ ਪਾਸ ਸਫਾਈ ਦੇ ਨਾਲ-ਨਾਲ ਦੀਵਾਰਾਂ 'ਤੇ ਵੀ ਮੀਨਾਕਾਰੀ ਕੀਤੀ ਜਾ ਰਹੀ ਹੈ। ਟੈਸ਼ਨਲ ਹਾਈਵੇ ਵਲੋਂ ਇਕ ਪਾਸੇ ਦੀ ਸੜਕ ਬਨਾਉਣ ਦਾ ਕੰਮ ਜਾਰੀ ਰਹਿਣ ਕਾਰਨ ਵਨ-ਵੇਅ ਟ੍ਰੈਫਿਕ ਚਲ ਰਿਹਾ ਹੈ, ਜਿਸ ਕਾਰਨ ਵਾਹਨਾਂ ਦੀਆਂ ਦੋਵਾਂ ਪਾਸੇ ਕਤਾਰਾਂ ਲੱਗਣ ਕਾਰਨ ਵਾਹਨ ਚਾਲਕ ਪ੍ਰੇਸ਼ਾਨੀ ’ਚ ਹਨ। ਪ੍ਰਧਾਨ ਮੰਤਰੀ ਦੀ ਆਮਦ ਕਾਰਨ ਪਿਛਲੇ ਦੋ ਹਫਤਿਆਂ ਤੋਂ ਤਿਆਰੀਆਂ ਚਲ ਰਹੀਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਕੰਮ ਕਰਨਾ ਹੀ ਸੀ ਤਾਂ ਮਹੀਨਾ ਪਹਿਲਾਂ ਕਰਦੇ ਕੁਝ ਵਾਹਨ ਚਾਲਕਾਂ ਨਾਲ ਹੋਈ ਗਲਬਾਤ ਦੌਰਾਨ ਪ੍ਰੇਸ਼ਾਨੀ ਦੀ ਹਾਲਤ ’ਚ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਤਾਂ ਕਈ ਮਹੀਨੇ ਪਹਿਲਾਂ ਹੀ ਤਹਿ ਹੋ ਜਾਂਦਾ ਹੈ ਤਾਂ ਫਿਰ ਉਸ ਸਮੇਂ ਪ੍ਰਸ਼ਾਸਨ ਕਿਉਂ ਨਹੀਂ ਜਾਗਦਾ ਅਤੇ ਪ੍ਰਸ਼ਾਸਨ ਦੀ ਜਾਗ ਉਸ ਸਮੇਂ ਹੀ ਖੁੱਲ੍ਹਦੀ ਹੈ ਜਦੋਂ ਵੀਆਈਪੀ ਦੇ ਆਉਣ ਦਾ ਸਮਾਂ ਹਫਤਾ ਜਾਂ 15 ਦਿਨ ਦਾ ਰਹਿ ਜਾਂਦਾ ਹੈ। ਪ੍ਰਧਾਨ ਮੰਤਰੀ ਦੀ ਆਮਦ ਲੋਕਾਂ ਲਈ ਪ੍ਰੇਸ਼ਾਨੀ ਆਲਮ ਹੈ।