- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ 25 ਵਕੀਲਾਂ ਨੇ ਭੁੱਖ ਹੜਤਾਲ ’ਤੇ ਬੈਠ ਕੇ ਐੱਲ.ਏ.ਡੀ.ਸੀ ਪਾਲਿਸੀ ਦੇ ਖ਼ਿਲਾਫ਼ ਜਤਾਇਆ ਰੋਸ

ਮੰਗਲਵਾਰ 25 ਵਕੀਲਾਂ ਨੇ ਭੁੱਖ ਹੜਤਾਲ ’ਤੇ ਬੈਠ ਕੇ ਪ੍ਰਗਟਾਇਆ ਰੋਸ
ਦਿੱਲੀ ਜੰਤਰ ਮੰਤਰ ’ਚ ਹੜਤਾਲ ’ਤੇ ਬੈਠਣਗੇ ਪੰਜਾਬ ਤੇ ਹਰਿਆਣਾ ਦੇ ਵਕੀਲ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਖ਼ਿਲਾਫ਼ ਵਕੀਲਾਂ ਦੀ ਭੁੱਖ ਹੜਤਾਲ ਦਾ ਸੰਘਰਸ਼ ਅੱਜ 6ਵੇਂ ਦਿਨ ’ਚ ਦਾਖਲ ਹੋ ਗਿਆ ਤੇ ਅੱਜ 25 ਵਕੀਲ ਭੁੱਖ ਹੜਤਾਲ ’ਤੇ ਬੈਠੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਐਡਵੋਕੇਟ ਆਰ.ਕੇ. ਭੱਲਾ (ਸਾਬਕਾ ਪ੍ਰਧਾਨ), ਕੰਵਰਜੀਤ ਸਿੰਘ (ਸਾਬਕਾ ਸੀਨੀਅਰ ਉਪ ਪ੍ਰਧਾਨ), ਸੰਜੀਵ ਕੰਬੋਜ (ਸਾਬਕਾ ਸੀਨੀਅਰ ਉਪ ਪ੍ਰਧਾਨ), ਅਨੁਜ ਮਹਿਤਾ (ਸਾਬਕਾ ਸਕੱਤਰ), ਰਵੀਸ਼ ਮਲਹੋਤਰਾ (ਸਾਬਕਾ ਸੀਨੀਅਰ ਉਪ ਪ੍ਰਧਾਨ), ਕਰਨ ਕਾਲੀਆ, ਵਿਕਾਸ ਕੁਮਾਰ ਗੁਪਤਾ, ਅਮਨਦੀਪ ਸਿੰਘ ਜੰਮੂ (ਸਾਬਕਾ ਸੰਯੁਕਤ ਸਕੱਤਰ),ਵਿਕਾਸ ਭਾਰਦਵਾਜ (ਸਾਬਕਾ ਸਹਾਇਕ ਸਕੱਤਰ), ਐਡਵੋਕੇਟ ਭੂਪਨੇਸ਼ ਮਹਿਤਾ (ਸਾਬਕਾ ਸਹਾਇਕ ਸਕੱਤਰ), ਮੇਜਰ ਜਸਵੰਤ ਸਿੰਘ, ਮਾਨਿਤ ਮਲਹੋਤਰਾ, ਮੋਹਿਤ ਸ਼ਰਮਾ (ਸਾਬਕਾ ਕਾਰਜਕਾਰਨੀ ਮੈਂਬਰ), ਨਵੀਨ ਜੈਨ, ਅਰਜੁਨ ਭੱਲਾ, ਅਰਜੁਨ ਪਾਠਕ, ਦਲੀਪ ਕੁਮਾਰ, ਕਾਰਤਿਕ ਭਗਤ, ਸਾਹਿਲ, ਬਲਵਿੰਦਰ ਲੂਥਰਾ, ਸਵਰਾਜ, ਵੰਸ਼. ਹਰਪ੍ਰੀਤ, ਯੁਵਰਾਜ ਸ਼ਰਮਾ, ਪ੍ਰਦੀਪ ਆਦਿ ਸ਼ਾਮਲ ਸਨ।
ਵਕੀਲਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ। ਪ੍ਰਧਾਨ ਅਦਿੱਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਇਸ ਹੜਤਾਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਦਾ ਵੀ ਸਮਰਥਨ ਪ੍ਰਾਪਤ ਹੋ ਗਿਆ ਹੈ ਤੇ 30 ਜੁਲਾਈ ਤੱਕ ਹੁਣ ਹਾਈਕੋਰਟ ’ਚ ਵੀ ਕੰਮ ਠੱਪ ਰਹੇਗਾ। ਇਸ ਤੋਂ ਇਲਾਵਾ ਵਕੀਲਾਂ ਵੱਲੋਂ 7 ਅਗਸਤ ਨੂੰ ਦਿੱਲੀ ਜੰਤਰ ਮੰਤਰ ਵਿਖੇ ਜਾ ਕੇ ਵੀ ਪ੍ਰਦਰਸ਼ਨ ਕਰਨ ਦੀ ਵੀ ਤਿਆਰੀ ਕਰ ਲਈ ਹੈ, ਜਿਸ ਦੀ ਅੱਜ ਉਨ੍ਹਾਂ ਨੇ ਦਿੱਲੀ ਪੁਲਿਸ ਤੋਂ ਪਰਮਿਸ਼ਨ ਵੀ ਲੈ ਲਈ ਹੈ। ਜੰਤਰ ਮੰਤਰ ’ਚ ਕੀਤੇ ਜਾ ਰਹੇ ਪ੍ਰਦਰਸ਼ਨ ’ਚ ਸਾਰੇ ਪੰਜਾਬ ਅਤੇ ਹਰਿਆਣਾ ਦੇ ਵਕੀਲ ਹਿੱਸਾ ਲੈਣਗੇ। ਸਕੱਤਰ ਰੋਹਿਤ ਗੰਭੀਰ ਨੇ ਇਹ ਵੀ ਦੱਸਿਆ ਕਿ ਹੁਣ ਉੱਤਰਾਖੰਡ ਦੇ ਵਕੀਲਾਂ ਨੇ ਹੜਤਾਲ ਕਰਨ ਦਾ ਫ਼ੈਸਲਾ ਕਰ ਲਿਆ ਹੈ। ਜਿਨ੍ਹਾਂ ਨੇ ਹਾਈਕੋਰਟ ’ਚ ਰਿੱਟ ਦਾਖਲ ਕੀਤੀ ਸੀ ਉਸ ਨੂੰ ਹਾਈਕੋਰਟ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਨਾਲ ਹੀ ਬਾਰ ਕੌਂਸਲ ਨੂੰ ਕਿਹਾ ਕਿ ਜਿਨ੍ਹੇ ਵੀ ਪੰਜਾਬ ਅਤੇ ਹਰਿਆਣਾ ’ਚ ਲੀਗਲ ਏਡ ਡਿਫੈਂਸ ਕੌਂਸਲ ਹਨ ਉਨ੍ਹਾਂ ਦੇ ਲਾਇਸੰਸ ਰੱਦ ਕੀਤੇ ਜਾਣ। ਇੱਥੇ ਜ਼ਿਕਰਯੋਗ ਹੈ ਕਿ ਵਕੀਲਾਂ ਦੀ ਇਸ ਹੜਤਾਲ ਕਰਕੇ ਅਦਾਲਤਾਂ ਦੇ ਪੈਡਿੰਗ ਕੇਸਾਂ ਦੀ ਵੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਕਰ ਕੇ ਲੋਕ ਵੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਤਰੀਕਾਂ ਹੀ ਮਿਲ ਰਹੀ। ਵਕੀਲਾਂ ਦੇ ਹੜਤਾਲ ’ਤੇ ਜਾਣ ਕਰਕੇ ਬਹਿਸ ’ਤੇ ਪਏ ਕੇਸਾਂ ਦੀਆਂ ਵੀ ਤਰੀਕਾਂ ਹੀ ਪੈ ਰਹੀ ਹਨ, ਜਿਸ ਕਰਕੇ ਫ਼ੈਸਲਿਆਂ ’ਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਹੋਰ ਵਕੀਲਾਂ ’ਚ ਸਾਬਕਾ ਸਹਾਇਕ ਸਕੱਤਰ ਸੰਗੀਤਾ ਸੋਨੀ, ਅਜੇ ਟੰਡਨ, ਮਧੂ ਰਚਨਾ, ਗੁਰਮੇਲ ਸਿੰਘ ਲਿੱਧੜ, ਓਮ ਪਰਕਾਸ਼ ਸ਼ਰਮਾ, ਐੱਚ.ਵੀ ਕੋਹਲੀ, ਰਵੀਸ਼ ਮਲਹੋਤਰਾ, ਅਮਰਿੰਦਰ ਸਿੰਘ ਥਿੰਦ, ਰਤਨ ਦੂਆ, ਸੰਜੀਵ ਬਾਂਸਲ, ਅਨੁਜ ਬਾਂਸਲ, ਅਸ਼ੋਕ ਸ਼ਰਮਾ, ਪ੍ਰਿਤਪਾਲ ਸਿੰਘ, ਪ੍ਰਸ਼ੋਤਮ ਕਪੂਰ, ਤੇਜਿੰਦਰ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।