- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਰਾਮ ਨੂੰ ਪਾਉਣ ਲਈ ਵੇਦ ਪੜ੍ਹਨ ਦੀ ਲੋੜ ਨਹੀਂ, ਬਸ ਮਨ ਬੇਰਾਂ ਵਾਂਗ ਮਿੱਠਾ ਹੋਣਾ ਚਾਹੀਦਾ ਹੈ : ਵਿਸ਼ਾਲ ਗੁਲਾਟੀ

ਸ਼ਿਵ ਰਾਮ ਕਲਾ ਮੰਚ ਵੱਲੋਂ ਛੇਵੀਂ ਨਾਈਟ ’ਚ ਸ਼ਬਰੀ ਮਿਲਣ ਤੇ ਬਾਲੀ ਵਧ ਦੇ ਦ੍ਰਿਸ਼ ਪੇਸ਼
ਸ਼ੈਲੀ, ਪੰਜਾਬੀ ਜਾਗਰਣ ਜਲੰਧਰ
ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮ ਲੀਲਾ ਕਮੇਟੀ ਮਾਡਲ ਹਾਊਸ ਵੱਲੋਂ ਦੁਸਹਿਰਾ ਗਰਾਊਂਡ ਮਾਡਲ ਹਾਊਸ ਵਿਖੇ ਚੱਲ ਰਹੀ ਰਾਮਲੀਲਾ ਦੀ ਛੇਵੀਂ ਨਾਈਟ ਦੌਰਾਨ ਰਾਮ-ਸ਼ਬਰੀ ਮਿਲਣ ਤੇ ਬਾਲੀ ਵਧ ਦੇ ਦ੍ਰਿਸ਼ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤੇ ਗਏ। ਸਮਾਗਮ ਦਾ ਸ਼ੁਭ ਆਰੰਭ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਲਵਲੀ ਤੇ ਵਿਸ਼ਾਲ ਗੁਲਾਟੀ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ਾਲ ਗੁਲਾਟੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਸਭ ਤੋਂ ਪਹਿਲਾਂ ਮਾਤਾ ਸ਼ਬਰੀ ਦੀ ਕੁਟੀਆ ਵਿੱਚ ਪਹੁੰਚੇ। ਭਗਵਾਨ ਰਾਮ ਨੂੰ ਪਾਉਣ ਲਈ ਵੇਦ ਪੜ੍ਹਨ ਦੀ ਲੋੜ ਨਹੀਂ, ਸਗੋਂ ਮਨ ਬੇਰਾਂ ਵਾਂਗ ਮਿੱਠਾ ਤੇ ਸ਼ਰਧਾ ਨਾਲ ਭਰਿਆ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਧਾਰਮਿਕ ਉਤਸਵ ਕਮੇਟੀ ਦੇ ਕਨਵੀਨਰ ਹੇਮੰਤ ਸ਼ਰਮਾ ਨੇ ਕਿਹਾ ਕਿ ਬਾਲੀ ਨੇ ਸੁਗ੍ਰੀਵ ਦੀ ਗੱਲ ਸੁਣੇ ਬਿਨਾਂ ਹੀ ਉਸ ਨੂੰ ਦੋਸ਼ੀ ਮੰਨ ਲਿਆ, ਜਿਸ ਕਾਰਨ ਗਲਤਫਹਿਮੀ ਨੇ ਦੋਵਾਂ ਭਰਾਵਾਂ ਵਿਚਕਾਰ ਦੁਸ਼ਮਣੀ ਪੈਦਾ ਕਰ ਦਿੱਤੀ। ਬ੍ਰਦਰਹੁੱਡ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਚੌਹਾਨ ਨੇ ਕਿਹਾ ਕਿ ਰਾਮਾਇਣ ਸਾਨੂੰ ਸਿੱਖਿਆ ਦਿੰਦੀ ਹੈ ਕਿ ਬੁਰਾਈ ਉੱਤੇ ਹਮੇਸ਼ਾ ਚੰਗਿਆਈ ਦੀ ਜਿੱਤ ਹੁੰਦੀ ਹੈ। ਭਗਵਾਨ ਸ਼੍ਰੀ ਰਾਮ ਦੀ ਆਰਤੀ ਉਪਰੰਤ ਕਲਾਕਾਰਾਂ ਵੱਲੋਂ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਛੇਵੀਂ ਨਾਈਟ ਦੀ ਪੇਸ਼ਕਾਰੀ ਮੰਚ ਦੇ ਡਾਇਰੈਕਟਰ ਤੇ ਪ੍ਰਧਾਨ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਇਸ ਮੌਕੇ ਮੰਚ ਦੇ ਚੇਅਰਮੈਨ ਹਰਜੀਵਨ ਗੋਗਨਾ, ਜਨਰਲ ਸਕੱਤਰ ਕੁਲਵਿੰਦਰ ਸਿੰਘ ਹੀਰਾ, ਖ਼ਜ਼ਾਨਚੀ ਵਿਸ਼ਾਲ ਭੱਲਾ, ਸ਼ਿਵਮ ਕਾਲੀਆ, ਨਿਰਦੋਸ਼ ਕੁਮਾਰ, ਸਟੇਜ ਸਕੱਤਰ ਪ੍ਰਿਯਵਰਤ ਸ਼ਾਸਤਰੀ, ਪ੍ਰੋਮਪਟ ਡਾਇਰੈਕਟਰ ਕਾਰਤਿਕ, ਪ੍ਰੇਮ ਕ੍ਰਿਸ਼ਨਾ ਦਾਸ, ਰੋਹਨ, ਜਗਦੀਸ਼ ਬਿੱਟਾ, ਪ੍ਰਦੀਪ ਬੀ.ਟੀ., ਪਲੇਬੈਕ ਗਾਇਕ ਪ੍ਰਿਤਪਾਲ ਸਿੰਘ, ਅਮਨਦੀਪ ਹੈਰੀ, ਦੀਪ ਅਰੋੜਾ, ਸਚਿਤ ਸ਼ਰਮਾ, ਮਿਕੁਲ ਸ਼ਰਮਾ, ਗੁਰਦਾਸ ਬੋਲੀਨਾ, ਧੀਰਜ ਸਹਿਗਲ, ਰਾਜੇਸ਼ ਸੋਨੀ, ਪਵਨ ਭਗਤ, ਭਵਿੱਖ, ਅਸ਼ੋਕ ਜੋਂਦਰਾ, ਹਿਰਦੇ, ਅਮਨ, ਪ੍ਰਿੰਸ, ਮਨਜੀਤ ਕੁਮਾਰ ਟਿਮਸਨ, ਅਮਿਤ ਟਿੰਕੂ, ਸ਼ੁਭਮ ਪੇਂਟਰ, ਨਿਤਕ ਵਰਮਾ, ਵਤਨ, ਸੰਗੀਤ ਨਿਰਦੇਸ਼ਕ ਵਿਨੈ ਵਰਮਾ ਤੇ ਸਾਵਨ ਕੁਮਾਰ ਆਦਿ ਹਾਜ਼ਰ ਸਨ।