- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਸ਼ਨ ਅਕੈਡਮੀ ਵਿਖੇ ਕੁਦਰਤੀ'ਆਫ਼ਤਾ ਤੋਂ ਬਚਾਅ ਕਰਨ ਦੀ ਦਿਤੀ ਜਾਣਕਾਰੀ'

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਦਰਸ਼ਨ ਅਕੈਡਮੀ ਵਿਖੇ ਆਫ਼ਤ ਪ੍ਰਬੰਧਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਦਿਨੇਸ਼ ਸਿੰਘ ਵੱਲੋਂ ਮੁੱਖ ਬੁਲਾਰਿਆਂ ਦਾ ਬੂਟੇ ਭੇਟ ਕਰਕੇ ਸਵਾਗਤ ਕਰਨ ਉਪਰੰਤ ਪ੍ਰਿੰਸੀਪਲ ਅਤੇ ਮਾਹਿਰ ਬੁਲਾਰਿਆਂ ਵਲੋਂ ਰਸਮੀ ਤੌਰ 'ਤੇ ਜੋਤੀ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਕੈਂਬ੍ਰਿਜ ਇਨੋਵੇਟਿਵ, ਜਲੰਧਰ ਦੀ ਹਰਦੀਪ ਕੌਰ ਅਟਵਾਲ ਤੇ ਐੱਮ.ਜੀ.ਐੱਨ. ਪਬਲਿਕ ਸਕੂਲ, ਜਲੰਧਰ ਦੇ ਕ੍ਰਾਂਤੀ ਪਾਲ ਨੇ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ। ਕ੍ਰਾਂਤੀ ਪਾਲ ਨੇ ਆਫ਼ਤ ਪ੍ਰਬੰਧਾਂ ਦੇ ਚਾਰ ਮੁੱਖ ਥੰਮ੍ਹਾਂ ਘਟਾਓ, ਤਿਆਰੀ, ਪ੍ਰਤੀਕਿਰਿਆ ਤੇ ਬਹਾਲੀ ਬਾਰੇ ਜਾਣਕਾਰੀ ਦਿੱਤੀ। ਹਰਦੀਪ ਕੌਰ ਅਟਵਾਲ ਨੇ ਸਕੂਲ ਭਾਈਚਾਰੇ ’ਚ ਸੁਰੱਖਿਆ ਯਕੀਨੀ ਬਣਾਉਣ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੀਡੀਓ ਪ੍ਰਦਰਸ਼ਨਾਂ ਰਾਹੀਂ ਸੀ ਪੀ ਆਰ ਦੇਣ ਦੀ ਸਹੀ ਤਕਨੀਕ ਤੇ ਗਲੇ ਵਿੱਚ ਕੁਝ ਫਸਣ ਦੀ ਸਥਿਤੀ ਵਿੱਚ ਬੱਚਿਆਂ ਦੀ ਮਦਦ ਕਰਨ ਦੇ ਵਿਹਾਰਕ ਤਰੀਕੇ ਵੀ ਦਿਖਾਏ। ਭੂਚਾਲ, ਹੜ੍ਹ,ਅੱਗ ਵਰਗੀਆਂ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਤੋਂ ਬਚਾਅ ਲਈ ਸ਼ਾਂਤ ਰਹਿਣ, ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਐਮਰਜੈਂਸੀ ਨਿਕਾਸ ਮਾਰਗਾਂ ਤੇ ਸੁਰੱਖਿਅਤ ਥਾਵਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਅੱਗ ਤੋਂ ਬਚਾਅ ਦੇ ਬੁਨਿਆਦੀ ਉਪਾਵਾਂ ਅਤੇ ਸੁਰੱਖਿਅਤ ਬਾਹਰ ਨਿਕਲਣ ਦੀਆਂ ਪ੍ਰਕਿਰਿਆਵਾਂ ਬਾਰੇ ਵਿਹਾਰਕ ਪ੍ਰਦਰਸ਼ਨ ਦੇ ਨਾਲ-ਨਾਲ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ। ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਸੈਸ਼ਨ ਲਈ ਦੋਵਾਂ ਵਿਸ਼ਾ-ਮਾਹਿਰਾਂ ਦਾ ਧੰਨਵਾਦ ਕੀਤਾ।