ਨਾਨਕ ਪਿੰਡੀ ’ਚ ਮਨਾਈਆਂ ਤੀਆਂ
ਨਾਨਕ ਪਿੰਡੀ ਵਿਖੇ ਧੂਮ ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
Publish Date: Tue, 18 Aug 2026 08:52 PM (IST)
Updated Date: Tue, 18 Aug 2026 08:54 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਨਾਨਕ ਪਿੰਡੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਆਸ਼ਾ ਰਾਣੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪਿੰਡ ਦੀਆਂ ਬੱਚੀਆਂ, ਲੜਕੀਆਂ, ਔਰਤਾਂ ਤੇ ਵਿਆਹੀਆਂ ਹੋਈਆਂ ਧੀਆਂ ਵੱਲੋਂ ਗੀਤ, ਘੋੜੀਆਂ, ਸੁਹਾਗ ਤੇ ਲੋਕ ਨਾਚ ਗਿੱਧੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਚਰਖੇ, ਗਾਗਰਾਂ ਪਿੱਤਲ ਦੀਆਂ ਬਾਲਟੀਆਂ ਤੇ ਬਾਣ ਦੇ ਮੰਜਿਆਂ ਨੂੰ ਸਜਾਇਆ ਗਿਆ। ਇਸ ਮੌਕੇ ਪੰਚ ਵੰਦਨਾ ਰਾਣੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਪ੍ਰਬੰਧਾਂ ਨਾਲ ਸਾਨੂੰ ਆਪਣੀਆਂ ਪੁਰਾਤਨ ਪਰੰਪਰਾਵਾਂ, ਲੋਕ ਗੀਤਾਂ, ਗਿੱਧੇ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ। ਤੀਆਂ ਦੇ ਤਿਉਹਾਰ ਮੌਕੇ ਮੁਟਿਆਰਾਂ ਨੇ ਰਵਾਇਤੀ ਪਹਿਰਾਵਿਆਂ ’ਚ ਪੰਜਾਬੀ ਲੋਕ ਗੀਤ ਤੇ ਬੋਲੀਆਂ ਤੇ ਨੱਚਦਿਆਂ ਪੰਜਾਬੀ ਵਿਰਸੇ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਇਸ ਮੌਕੇ ਸੋਨੀਆ, ਮਨਪ੍ਰੀਤ ਕੌਰ, ਹਰਸ਼ਪ੍ਰੀਤ, ਕਮਲ ਸਰਪੰਚ, ਅਮਨਦੀਪ ਕੌਰ, ਪੰਚ ਬਿਮਲਾ, ਸਾਨੀਆ, ਦਿਆਂ ਜੱਖੂ, ਰਜਨੀ ਤੇ ਹੋਰ ਹਾਜ਼ਰ ਸਨ।