- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਸਰੇ ਦਿਨ ਵੀ ਫਸਵੇਂ ਮੁਕਾਬਲੇ

ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਸਰੇ ਦਿਨ ਵੀ ਸਥਾਨਕ ਫੁਲਵਾੜੀ ਪਬਲਿਕ ਸਕੂਲ ਦੇ ਖੇਡ ਸਟੇਡੀਅਮ ਵਿਖੇ ਵਾਲੀ ਬਾਲ ਦੇ ਮੁਕਾਬਲੇ ਕਰਵਾਏ ਗਏ। ਵਾਲੀਬਾਲ ਦੇ ਮੁਕਾਬਲਿਆਂ ਦਾ ਉਦਘਾਟਨ ਲਖਵੀਰ ਸਿੰਘ ਪ੍ਰਿੰਸੀਪਲ ਫੁਲਵਾੜੀ ਪਬਲਿਕ ਸਕੂਲ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ ਜਦਕਿ ਖੇਡ ਅਧਿਕਾਰੀਆਂ ਨੂੰ ਵਿਦਿਆਰਥੀਆਂ ਵੱਲੋਂ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਣਜੀਤ ਸਿੰਘ ਰਾਣਾ ਸਪੋਰਟਸ ਇੰਚਾਰਜ ਨੇ ਦੱਸਿਆ ਖੇਡ ਵਿਭਾਗ ਜਲੰਧਰ ਤੋਂ ਜਤਿੰਦਰ ਪਾਲ ਸਿੰਘ ਹਾਕੀ ਕੋਚ, ਭਵਖੰਡਨ ਸਿੰਘ ਬਾਸਕਟ ਬਾਲ ਕੋਚ, ਰਾਜਵਿੰਦਰ ਕੌਰ ਹਾਕੀ ਕੋਚ ਤੇ ਰੋਹਿਤ ਵਿਲੱਖਣ ਤੈਰਾਕੀ ਖਿਡਾਰੀ ਵੀ ਟੂਰਨਾਮੈਂਟ ’ਚ ਸ਼ਾਮਲ ਹੋਏ। ਸਾਰਾ ਦਿਨ ਵੱਖ-ਵੱਖ ਵਰਗਾਂ ਦੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਅੱਜ ਦੇ 17 ਸਾਲ ਵਰਗ ਲੜਕਿਆਂ ਦੇ ਮੁਕਾਬਲਿਆਂ ਵਿਚ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ ਜਦਕਿ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੁ ਪੁਰ ਨੂੰ ਦੂਸਰਾ ਤੇ ਸ ਹਾ ਸ ਰੂਪੇ ਵਾਲ ਨੂੰ ਤੀਸਰਾ ਸਥਾਨ ਮਿਲਿਆ। ਇਸੇ ਤਰ੍ਹਾਂ 21 ਸਾਲ ਵਰਗ ਦੇ ਮੁੰਡਿਆਂ ’ਚ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ ਨੇ ਪਹਿਲਾ ਸਥਾਨ ਹਾਸਲ ਕੀਤਾ, ਜਲਾਲਪੁਰ ਕਲਾਂ ਵੱਲੋਂ ਦੂਸਰਾ ਤੇ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਨੂੰ ਤੀਸਰਾ ਸਥਾਨ ਮਿਲਿਆ। ਇਸ ਮੌਕੇ ਰਿਫਰੈੱਸ਼ਮੈਂਟ ਦਾ ਖਾਸ ਪ੍ਰਬੰਧ ਸੀ। ਇਸ ਮੌਕੇ ਹਰਪ੍ਰੀਤ ਕੌਰ ਪ੍ਰਿੰਸੀਪਲ, ਰਵਿੰਦਰ ਕੌਰ, ਰੀਤਾ ਵਿੱਜ, ਇੰਦੂ ਬਾਲਾ, ਸੰਦੀਪ ਕੌਰ, ਪ੍ਰਮਿੰਦਰ ਕੌਰ, ਗੁਰਮੀਤ ਕੌਰ, ਹਿਨਾ, ਭੁਪਿੰਦਰ ਸਿੰਘ, ਅਮਰਜੀਤ ਸਿੰਘ ਖੋਸਾ, ਰਮੇਸ਼ ਸ਼ਰਮਾ, ਮਨਜਿੰਦਰ ਕੌਰ, ਮਨਦੀਪ ਕੌਰ ਤੇ ਹਰਮੀਤ ਕੌਰ ਵੀ ਮੌਜੂਦ ਸਨ।