
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਟੀ ਗਰੁੱਪ ਵਿਖੇ ਤਿੰਨ ਰੋਜ਼ਾ ਜ਼ੋਨ-1 ਦੀ ਪਰਿਸ਼ਦ ਬੈਠਕ ਸੰਪਨ

ਸ਼ੈਲੀ, ਪੰਜਾਬੀ ਜਾਗਰਣ ਜਲੰਧਰ
ਸ਼ਾਹਪੁਰ ਸਥਿਤ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨੈਸ਼ਨਲ ਐਸੋਸੀਏਸ਼ਨ ਆਫ਼ ਸਟੂਡੈਂਟਸ ਆਫ਼ ਆਰਕੀਟੈਕਚਰ (ਨਾਸਾ ਇੰਡੀਆ) ਦੇ 69ਵੇਂ ਸਾਲ ਦੀ ਜ਼ੋਨ-1 ਜ਼ੋਨਲ ਕੌਂਸਲ ਮੀਟਿੰਗ ਸਫ਼ਲਤਾਪੂਰਵਕ ਸੰਪੰਨ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਤੀਨਿਧੀਆਂ ਦੀ ਰਜਿਸਟ੍ਰੇਸ਼ਨ ਨਾਲ ਹੋਈ। ਇਸ ਤੋਂ ਬਾਅਦ ਮੇਜ਼ਬਾਨ ਕਾਲਜ ਵੱਲੋਂ ਸਵਾਗਤੀ ਸੰਬੋਧਨ ਉਪ-ਚੇਅਰਮੈਨ ਹਰਪ੍ਰੀਤ ਸਿੰਘ ਦਾ ਸੰਬੋਧਨ, ਦੀਪ ਪ੍ਰਜਵਲਨ ਅਤੇ ਸੱਭਿਆਚਾਰਕ ਪੇਸ਼ਕਾਰੀ ਨਾਲ ਉਦਘਾਟਨੀ ਸਮਾਰਮ ਦੀ ਸ਼ੁਰੂਆਤ ਕੀਤੀ ਗਈ। ਸਫ਼ਲ ਰੂਪ-ਰੇਖਾ ਅਤੇ ਸੰਚਾਲਨ ਵਿੱਚ ਪ੍ਰੋਗਰਾਮ ਮੁਖੀ ਰਿਧਿਮਾ ਭਾਟੀਆ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਸਮੁੱਚੇ ਪ੍ਰਬੰਧ ਜ਼ੋਨ-1 ਦੇ ਜ਼ੋਨਲ ਪ੍ਰਧਾਨ ਕੁੰਜ ਖੁਰਾਨਾ ਦੀ ਅਗਵਾਈ ਹੇਠ ਸੰਪੰਨ ਹੋਇਆ।
ਉਦਘਾਟਨੀ ਸੈਸ਼ਨ ਤੋਂ ਬਾਅਦ ਆਰਕੀਟੈਕਟ ਸਿਧਾਂਤ ਗਰਗ ਨੇ ਮੁੱਖ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਪੱਖਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਜ਼ੋਨ-1 ਦੀਆਂ ਵੱਖ-ਵੱਖ ਇਕਾਈਆਂ ਦੇ ਜਾਣ-ਪਛਾਣ ਸੈਸ਼ਨ ਵੀ ਕਰਵਾਏ ਗਏ। ਮੀਟਿੰਗ ਦਾ ਇੱਕ ਮਹੱਤਵਪੂਰਨ ਕੇਂਦਰ ਨਾਸਾ ਇੰਡੀਆ ਦੇ ਇਤਿਹਾਸ, ਵਿਕਾਸ ਅਤੇ ਸੰਸਥਾਗਤ ਢਾਂਚੇ ਦੀ ਵਿਸਤ੍ਰਿਤ ਜਾਣਕਾਰੀ ਸੀ।
ਇਸ ਮੌਕੇ 67ਵੇਂ ਸਾਲ ਦੇ ਜ਼ੋਨਲ ਪ੍ਰਧਾਨ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸਮਾਗਮਾਂ, ਟਰਾਫ਼ੀਆਂ, ਨੈਕਸਸ, ਪ੍ਰਦਰਸ਼ਨੀਆਂ, ਪ੍ਰਕਾਸ਼ਨਾਂ, ਡਿਜ਼ੀਟਲ ਅਤੇ ਸੰਪਾਦਕੀ ਟੀਮ ਅਤੇ ਸੰਸਥਾ ਦੀ ਵੈੱਬਸਾਈਟ ਸਬੰਧੀ ਵੀ ਵਿਸਤ੍ਰਿਤ ਸੋਚ ਵਿਚਾਰ ਕੀਤਾ ਗਿਆ। ਨਾਸਾ ਇੰਡੀਆ ਨੂੰ ਹੋਰ ਮਜ਼ਬੂਤ ਕਿਵੇਂ ਬਣਾਇਆ ਜਾਵੇ, ਭਾਗੀਦਾਰਾਂ ਨੇ ਸੁਝਾਅ ਪੇਸ਼ ਕੀਤੇ। ਇਸ ਮੌਕੇ ਉਪ-ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਰਕੀਟੈਕਚਰ ਦੀ ਸਿੱਖਿਆ ਸਿਰਫ਼ ਕਲਾਸਰੂਮ ਅਤੇ ਪੁਸਤਕਾਂ ਤੱਕ ਸੀਮਿਤ ਨਹੀਂ ਹੈ। ਇਸ ਮੀਟਿੰਗ ਤੋਂ ਸਾਹਮਣੇ ਆਏ ਵਿਚਾਰ ਤੇ ਮਤੇ ਜ਼ੋਨ-1 ਨੂੰ ਹੋਰ ਮਜ਼ਬੂਤ, ਸਹਿਯੋਗੀ ਅਤੇ ਭਵਿੱਖਮੁਖੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।