ਵਿਗਿਆਨਕ ਖੋਜ ਲਿਖਣ ਦੇ ਦੱਸੇ ਗੁਰ ਐੱਸਬੀਬੀਐੱਸਯੂ ਵਿਖੇ ਲਾਟੈਕ ਦੀ ਵਰਤੋਂ ਕਰਕੇ ਵਿਗਿਆਨਕ ਖੋਜ ਲਿਖਣ 'ਤੇ ਤਿੰਨ ਰੋਜ਼ਾ ਰਾਸ਼ਟਰੀ ਵਰਕਸ਼ਾਪ ਕਰਵਾਈ
Publish Date: Mon, 26 Oct 2026 07:10 PM (IST)
Updated Date: Mon, 26 Oct 2026 07:13 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ, ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਤੇ ਸਟੂਡੈਂਟ ਵੈਲਫੇਅਰ ਦਫ਼ਤਰ ਵੱਲੋਂ ਸਾਂਝੇ ਤੌਰ ਤੇ ਲਾਟੈਕ ਦੀ ਵਰਤੋਂ ਕਰਕੇ ਵਿਗਿਆਨਕ ਖੋਜ ਲਿਖਣ ਤੇ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਅੱਜ ਯੂਨੀਵਰਸਿਟੀ ਕੈਂਪਸ ਵਿਖੇ ਸਫਲਤਾਪੂਰਵਕ ਸੰਪੰਨ ਹੋ ਗਈ। ਭੌਤਿਕ ਵਿਗਿਆਨ ਵਿਭਾਗ ਦੇ ਡਾ. ਸਤਨਾਮ ਸਿੰਘ ਨੇ ਇਸ ਪ੍ਰੋਗਰਾਮ ’ਚ ਮੁੱਖ ਸਰੋਤੇ ਵਜੋਂ ਸੇਵਾ ਨਿਭਾਈ। ਵੱਖ-ਵੱਖ ਸੈਸ਼ਨਾਂ ਦੌਰਾਨ, ਡਾ. ਸਿੰਘ ਨੇ ਵਿਸਤ੍ਰਿਤ ਲੈਕਚਰ ਦਿੱਤੇ ਤੇ ਭਾਗੀਦਾਰਾਂ ਨੂੰ ਅਕਾਦਮਿਕ ਟਾਈਪਸੈਟਿੰਗ, ਗਣਿਤਕ ਸਮੀਕਰਨਾਂ ਨੂੰ ਸੰਭਾਲਣ, ਦਸਤਾਵੇਜ਼ ਮਾਡਿਊਲਰਾਈਜ਼ੇਸ਼ਨ ਤੇ ਬੀਮਰ ਦੀ ਵਰਤੋਂ ਕਰਕੇ ਉੱਨਤ ਪ੍ਰਸਤੁਤੀ ਡਿਜ਼ਾਈਨ ਕਰਨ ਦਾ ਕਦਮ-ਦਰ-ਕਦਮ ਵਿਹਾਰਕ ਸਿਖਲਾਈ ਦਿੱਤੀ। ਜਿੱਥੇ ਸ਼ੁਰੂਆਤੀ ਸੈਸ਼ਨਾਂ ’ਚ ਦਸਤਾਵੇਜ਼ ਦੀ ਬਣਤਰ ਤੇ ਸਟਾਈਲਿੰਗ ਦੀ ਮਜ਼ਬੂਤ ਨੀਂਹ ਰੱਖੀ ਗਈ, ਅੰਤਿਮ ਸੈਸ਼ਨ ’ਚ ਵਿਹਾਰਕ ਅਭਿਆਸਾਂ, ਬਿਬਟੈਕ ਰਾਹੀਂ ਆਟੋਮੈਟਿਕ ਬਿਬਲੀਓਗ੍ਰਾਫੀ ਤੇ ਹਵਾਲਾ ਪ੍ਰਬੰਧਨ, ਜਰਨਲ ਟੈਂਪਲੇਟਾਂ ਦੀ ਪਾਲਣਾ ਤੇ ਮਲਟੀ-ਪੈਨਲ ਵਿਗਿਆਨਕ ਚਿੱਤਰਾਂ ਨੂੰ ਜੋੜਨ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਸਮਾਪਤੀ ਸਮਾਰੋਹ ਦੌਰਾਨ, ਪ੍ਰਬੰਧਕਾਂ, ਆਈਆਈਸੀ ਦੇ ਨੁਮਾਇੰਦਿਆਂ ਤੇ ਹਾਜ਼ਰੀਨ ਨੇ ਡਾ. ਸਤਨਾਮ ਸਿੰਘ ਦਾ ਉਨ੍ਹਾਂ ਦੇ ਸਰਲ ਤੇ ਵਿਹਾਰਕ ਸਿਖਲਾਉਣ ਦੇ ਤਰੀਕੇ ਲਈ ਧੰਨਵਾਦ ਕੀਤਾ। ਭਾਗੀਦਾਰਾਂ ਨੂੰ ਸਫ਼ਲਤਾਪੂਰਵਕ ਸਮਾਪਤੀ ਦੇ ਸਰਟੀਫਿਕੇਟ ਵੰਡੇ ਗਏ।