- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਸਾਹਿਬ ਜੀ ਦੇ ਮੇਲੇ ਲਈ ਫਿਲੌਰ ਬੱਸ ਅੱਡੇ ਤੋਂ ਤਿੰਨ ਦਿਨਾਂ ਮੁਫ਼ਤ ਟੈਕਸੀ ਸੇਵਾ ਸ਼ੁਰੂ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਰਾਜਾ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਬਰਸੀ ਮੌਕੇ ਮੇਲੇ ’ਚ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਫਿਲੌਰ ਬੱਸ ਅੱਡੇ ਤੋਂ ਤਿੰਨ ਦਿਨਾਂ ਮੁਫ਼ਤ ਟੈਕਸੀ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਡੀਲਕਸ ਟੈਕਸੀ ਸਟੈਂਡ ਫਿਲੌਰ, ਸ਼ਿੰਗਾਰ ਸਟੂਡੀਓ, ਵਰਮਾ ਟਰੈਵਲ, ਰਾਜ ਟਰੈਵਲ, ਐੱਨਆਰਆਈ ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਰਾਜਾ ਸਾਹਿਬ ਜੀ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਨਾਲ ਸਬੰਧਤ ਧਾਰਮਿਕ ਸਮਾਗਮਾਂ ’ਚ ਤਨ, ਮਨ ਤੇ ਧਨ ਨਾਲ ਸੇਵਾ ਕਰਨ। ਇਸ ਮੌਕੇ ਡਾ. ਵਰਿੰਦਰ ਸਿੰਘ ਸੈਣੀ, ਹਰਿੰਦਰ ਸਿੰਘ ਸੈਣੀ, ਸੁਰਜੀਤ ਸਿੰਘ ਮੱਲ, ਸੁਰਜੀਤ ਕੁਮਾਰ, ਅਮ੍ਰਿਤ ਲਾਲ, ਮੁਕੇਸ਼ ਕੁਮਾਰ, ਸੰਨੀ, ਬੱਬੂ, ਹਰਜੀਤ ਸਿੰਘ, ਗੁਰਮੁੱਖ ਸਿੰਘ, ਰਵੀ, ਸਾਈਂ, ਦਰਸ਼ਨ, ਬਿੰਦਰ, ਕਮਲਜੀਤ ਸਿੰਘ ਢੇਸੀ, ਜੀਵਨ ਪ੍ਰਤਾਪਪੁਰਾ, ਗੁਰਜੀਤ ਸਿੰਘ ਲੱਡੂ ਸਮੇਤ ਟੈਕਸੀ ਸਟੈਂਡ ਦੇ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।