- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਈਆ ਭਗਵਾਨ ਜੀ ਦਾ ਤਿੰਨ ਦਿਨਾਂ ਸਲਾਨਾ ਜੋੜ ਮੇਲਾ ਤੇ ਭੰਡਾਰਾ ਸ਼ਰਧਾ ਭਾਵਨਾ ਨਾਲ ਮਨਾਇਆ

-ਵੱਖ-ਵੱਖ ਡੇਰਿਆਂ ਤੋਂ ਮਹਾਂਪੁਰਸ਼ਾਂ, ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਿਰਕਤ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ: ਮਈਆ ਭਗਵਾਨ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਤੇ ਭੰਡਾਰਾ 5,6,7 ਸਤੰਬਰ ਨੂੰ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਹ ਸਮਾਗਮ ਦਰਬਾਰ ਦੀ ਗੱਦੀ ਨਸ਼ੀਨ ਸਰਕਾਰ ਨਿੰਮੋ ਜੀ ਦੇ ਮੁੱਖ ਸੇਵਾਦਾਰ ਸਾਈ ਸ਼ੰਭੂ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ। 5 ਸਤੰਬਰ ਨੂੰ ਝੰਡੇ ਦੀ ਰਸਮ ਉਪਰੰਤ ਧਾਰਮਿਕ ਸਟੇਜ ਕਰਵਾਈ। ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਤੇ ਕੱਵਾਲਾਂ ਨੇ ਹਾਜ਼ਰੀ ਭਰੀ। ਇਸ ਮੌਕੇ ਵਿਧਾਇਕ ਫਿਲੌਰ ਵਿਕਰਮਜੀਤ ਸਿੰਘ ਚੌਧਰੀ, ਹਲਕਾ ਇੰਚਾਰਜ ਫਿਲੌਰ ਹਰਜੋਤ ਕੌਰ ਲੋਹਟੀਆ, ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੀਰਮਪੁਰੀ, ਜ਼ਿਲ੍ਹਾ ਪ੍ਰਭਾਰੀ ਖੁਸ਼ੀ ਰਾਮ, ਸਾਬਕਾ ਵਿਧਾਇਕ ਫਿਲੌਰ ਬਲਦੇਵ ਸਿੰਘ ਖਹਿਰਾ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਸਮੇਤ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕਰਕੇ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਾਈ ਸ਼ੰਭੂ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਬਿੱਟੂ ਸੇਵਾਦਾਰ ਮਈਆ ਭਗਵਾਨ ਫਿਲੌਰ, ਬਾਬਾ ਮਨਜੀਤ ਸਾਬਰੀ ਚੇਅਰਮੈਨ ਲਿੱਧੜ ਖੁਰਦ ਐੱਸਡੀਪੀਸੀ ਪੰਜਾਬ, ਸਾਈ ਪਪਲ ਸ਼ਾਹ ਜੀ ਪ੍ਰਧਾਨ ਐੇੱਸਡੀਪੀਸੀ ਪੰਜਾਬ, ਸਾਈ ਰਮੇਸ਼ ਅਲੀ ਸਾਬਰੀ ਮੀਟਿੰਗ ਇੰਚਾਰਜ ਐੱਸਡੀਪੀਸੀ ਪੰਜਾਬ, ਹੰਸਰਾਜ ਠੇਕੇਦਾਰ ਗੜਾ, ਕੁਲਰਾਜ ਮੁਹੰਮਦ, ਗਗਨ ਚੁੰਬਰ ਸੀਨੀਅਰ ਕਾਂਗਰਸੀ ਆਗੂ, ਦਾਰਾ ਸਿੰਘ ਰਾਏ ਬਲਾਕ ਪ੍ਰਧਾਨ ਰੁੜਕਾ ਕਲਾਂ, ਦਵਿੰਦਰ ਸਿੰਘ ਲਸਾੜਾ ਪ੍ਰਧਾਨ ਬਲਾਕ ਫਿਲੌਰ, ਜਗਤਾਰ ਚੰਦ ਸਾਬਕਾ ਸਰਪੰਚ ਪਿੰਡ ਨੰਗਲ ਆਦਿ ਹਾਜ਼ਰ ਸਨ।