ਈ ਰਿਕਸ਼ਾ ਚਾਲਕ ਤੋਂ ਖੋਹਿਆ ਮੋਬਾਈਲ
ਧੀ ਨਾਲ ਗੱਲ ਕਰਦੇ ਸਮੇਂ ਤਿੰਨ ਨੋਜਵਾਨਾ ਨੇ ਹਮਲਾ ਕਰਕੇ ਈ ਰਿਕਸ਼ਾ ਚਾਲਕ ਤੋਂ ਮੋਬਾਇਲ ਖੋਹਿਆ
Publish Date: Tue, 01 Sep 2026 07:40 PM (IST)
Updated Date: Tue, 01 Sep 2026 07:43 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਘਾਹ ਮੰਡੀ ਚੌਕ ’ਚ ਤਿੰਨ ਬਾਈਕ ਸਵਾਰਾਂ ਨੇ ਈ ਚਾਲਕ ਕੋਲੋਂ ਮੋਬਾਈਲ ਖੋਹ ਲਿਆ। ਪੀੜਤ ਰਾਣਾ ਕੁਮਾਰ ਨੇ ਦੱਸਿਆ ਕਿ ਕਿਰਾਏ ਤੇ ਈ-ਰਿਕਸ਼ਾ ਚਲਾ ਕੇ ਰੋਜ਼ੀ-ਰੋਟੀ ਕਮਾਉਂਦਾ ਹੈ। ਉਸਨੇ ਹਾਲ ਹੀ ’ਚ ਕਿਸ਼ਤਾਂ ’ਤੇ 15 ਹਜ਼ਾਰ ਰੁਪਏ ਦਾ ਮੋਬਾਈਲ ਫੋਨ ਖਰੀਦਿਆ ਸੀ। ਸੋਮਵਾਰ ਰਾਤ 10:30 ਵਜੇ ਤੋਂ 11:00 ਵਜੇ ਦੇ ਵਿਚਾਲੇ ਉਹ ਮਾਲਕ ਦੇ ਘਰ ਈ-ਰਿਕਸ਼ਾ ਖੜ੍ਹਾ ਕਰ ਕੇ ਕੁਆਰਟਰਾਂ ਵੱਲ ਵਾਪਸ ਜਾ ਰਿਹਾ ਸੀ। ਉਹ ਆਪਣੀ ਧੀ ਨਾਲ ਫ਼ੋਨ ਤੇ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਘਾਹ ਮੰਡੀ ਚੌਕ ਪਹੁੰਚਿਆ, ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਪਿਛਿਓਂ ਆ ਕੇ ਮੋਬਾਈਲ ਖੋਹ ਲਿਆ ਤੇ ਕਾਲਾ ਸੰਘਿਆਂ ਰੋਡ ਵੱਲ ਭੱਜ ਗਏ। ਮਦਦ ਲਈ ਰੌਲਾ ਵੀ ਪਾਇਆ ਪਰ ਨੌਜਵਾਨ ਨਜ਼ਰਾਂ ਤੋਂ ਉਹਲੇ ਹੋ ਗਏ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ਤੇ ਪੁਲਿਸ ਦੀ ਇਕ ਗਸ਼ਤ ਗੱਡੀ ਖੜ੍ਹੀ ਸੀ। ਉਸ ਨੇ ਤੁਰੰਤ ਅਧਿਕਾਰੀਆਂ ਨੂੰ ਘਟਨਾ ਦਾ ਵੇਰਵਾ ਦਿੱਤਾ। ਉਸਨੂੰ ਕੁਝ ਨੇੜਲੀਆਂ ਗਲੀਆਂ ’ਚ ਘੁੰਮਾਇਆ ਤੇ ਅਗਲੀ ਸਵੇਰ ਸਬੰਧਤ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ।