- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਤਾ ਕਾਲੋਨੀ ’ਚ ਆਟੋ

ਜਨਤਾ ਕਾਲੋਨੀ ’ਚ ਆਟੋ ਠੀਕ ਕਰਵਾਉਣ ਤੋਂ ਬਾਅਦ ਪੈਸੇ ਮੰਗਣ ’ਤੇ ਹੋਇਆ ਵਿਵਾਦ ਦੁਕਾਨਦਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਜਾਸ, ਜਲੰਧਰ: ਮਕਸੂਦਾਂ ਦੀ ਜਨਤਾ ਕਾਲੋਨੀ ’ਚ ਆਟੋ ਰਿਪੇਅਰ ਦੀ ਦੁਕਾਨ ’ਤੇ ਤਿੰਨ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਪੁੱਜੇ ਤੇ ਹਮਲੇ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਨੌਜਵਾਨਾਂ ਨੇ ਦੁਕਾਨਦਾਰ ਨਾਲ ਗਾਲੀ-ਗਲੋਚ ਕੀਤੀ ਤੇ ਹਥਿਆਰ ਕੱਢ ਲਏ। ਦੁਕਾਨਦਾਰ ਮੁਕੇਸ਼ ਕੁਮਾਰ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਜਾਨ ਬਚਾਈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੁਕਾਨ ਦੇ ਮਾਲਕ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਨੌਜਵਾਨ ਆਪਣਾ ਆਟੋ ਠੀਕ ਕਰਵਾਉਣ ਲਈ ਉਨ੍ਹਾਂ ਦੀ ਦੁਕਾਨ ’ਤੇ ਆਇਆ ਸੀ। ਆਟੋ ਦੀ ਖ਼ਰਾਬੀ ਦੂਰ ਕਰਨ ਲਈ ਉਸ ’ਚ ਲੋੜੀਂਦਾ ਪੁਰਜ਼ਾ ਵੀ ਪਾਇਆ ਗਿਆ ਸੀ। ਇਸ ਤੋਂ ਕਰੀਬ ਤਿੰਨ ਦਿਨ ਬਾਅਦ ਉਹ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਨਾਲ ਮੁੜ ਦੁਕਾਨ ’ਤੇ ਪੁੱਜਾ।
ਮੁਕੇਸ਼ ਨੇ ਦੱਸਿਆ ਕਿ ਪਹਿਲਾਂ ਨੌਜਵਾਨ ਨੇ ਨਮਸਤੇ ਕਰਦਿਆਂ ਹੱਥ ਜੋੜੇ ਤੇ ਦੁਕਾਨ ਤੋਂ ਆਟੋ ਦਾ ਸਾਮਾਨ ਲਿਆ। ਜਦੋਂ ਉਨ੍ਹਾਂ ਨੇ ਸਾਮਾਨ ਦੇ ਪੈਸੇ ਮੰਗੇ ਤਾਂ ਨੌਜਵਾਨ ਗਾਲੀ-ਗਲੋਚ ਕਰਨ ਲੱਗ ਪਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨੇ ਤੇਜ਼ਧਾਰ ਹਥਿਆਰ ਕੱਢ ਲਿਆ, ਜਦਕਿ ਉਸ ਦੇ ਨਾਲ ਆਏ ਦੋਵੇਂ ਨੌਜਵਾਨਾਂ ਕੋਲ ਵੀ ਤੇਜ਼ਧਾਰ ਹਥਿਆਰ ਸਨ। ਹਥਿਆਰਬੰਦ ਨੌਜਵਾਨਾਂ ਨੂੰ ਦੇਖ ਕੇ ਦੁਕਾਨਦਾਰ ਘਬਰਾ ਗਿਆ ਅਤੇ ਕਿਸੇ ਤਰ੍ਹਾਂ ਉੱਥੋਂ ਬਚ ਕੇ ਜਾਨ ਬਚਾਈ। ਉਸ ਮਾਮਲੇ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।