- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਾਇਆ ਦੇ ਇਲਾਕੇ 'ਚੋਰਾ ਦਾ ਕਹਿਰ, ਤਿੰਨ ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਨਕਦੀ ਲੈ ਕੇ ਚੋਰ ਫ਼ਰਾਰ

-ਬੀੜ ਬੰਸੀਆਂ ਵਿਖੇ ਕਿਸਾਨ ਦੇ ਖੂਹ ’ਤੇ ਚੋਰਾਂ ਦਾ ਧਾਵਾ
-ਟਰਾਂਸਫਾਰਮ ’ਚੋਂ ਲੱਖਾਂ ਰੁਪਏ ਦਾ ਤਾਂਬਾ ਚੋਰੀ, ਕਿਸਾਨਾਂ ’ਚ ਚਿੰਤਾ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ :
ਗੁਰਾਇਆ ਇਲਾਕੇ ’ਚ ਚੋਰੀਆਂ ਤੇ ਲੁੱਟ ਖੋਹ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਲਾਕੇ 'ਚ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਗੁਰਾਇਆ ਦੇ ਨਜ਼ਦੀਕੀ ਪਿੰਡ ਬੀੜ ਬੰਸੀਆਂ ਵਿਖੇ ਚੋਰਾਂ ਵੱਲੋਂ ਕਿਸਾਨਾਂ ਦੇ ਖੂਹ ’ਤੇ ਲੱਗੇ ਟਰਾਂਸਫਾਰਮ ’ਚੋਂ ਤਾਂਬਾ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਖੂਹ ’ਤੇ ਰਹਿਣ ਵਾਲੇ ਰਮੇਸ਼ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੂਹ ’ਤੇ ਪਹੁੰਚੇ ਤਾਂ ਦੇਖਿਆ ਕਿ ਟਰਾਂਸਫਾਰਮ ਹੇਠਾਂ ਪਿਆ ਸੀ ਤੇ ਤਾਂਬਾ ਗਾਇਬ ਸੀ। ਕਾਰਨ ਇਕ ਲੱਖ ਤੋਂ ਡੇਢ ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਇਲਾਕੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ। ਇਸੇ ਤਰ੍ਹਾਂ ਵਾਰਡ ਨੰਬਰ 12 ’ਚ ਦੁਕਾਨ ਮਾਲਕ ਬਲਦੇਵ ਰਾਜ ਨੇ 1:30 ਵਜੇ ਦੇ ਕਰੀਬ ਇਕ ਵਿਅਕਤੀ ਨੇ ਸ਼ੀਸ਼ੇ ਤੇ ਜਿੰਦਰੇ ਤੋੜ ਕੇ ਦੁਕਾਨ ਅੰਦਰੋਂ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਦੁਕਾਨ ਮਾਲਕ ਨੇ ਮੰਗ ਕੀਤੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਫੜ ਕੇ ਕਾਬੂ ਕੀਤਾ। ਇਸੇ ਤਰ੍ਹਾ ਅਜਿਹਾ ਹੀ ਇਕ ਮਾਮਲਾ ਗੁਰਾਇਆ ਥਾਣੇ ਅਧੀਨ ਪੈਂਦੇ ਪਿੰਡ ਢੰਡਿਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਤਿੰਨ ਤੋਲੇ ਸੋਨਾ ਤੇ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪੀੜਤ ਸੰਦੀਪ ਰਾਮ ਉਰਫ਼ ਸੋਨੂੰ ਪੁੱਤਰ ਗੁਰਦੇਵ ਰਾਮ ਨੇ ਦੱਸਿਆ ਕਿ ਉਹ ਸਵੇਰੇ ਕਿਸੇ ਨਿੱਜੀ ਕੰਮ ਲਈ ਗੁਰਾਇਆ ਗਏ ਹੋਏ ਸਨ। ਜਦੋਂ ਉਹ ਵਾਪਸ ਘਰ ਪਰਤੇ ਤਾਂ ਘਰ ਦੇ ਦਰਵਾਜ਼ੇ ਦੇ ਜਿੰਦਰੇ ਖੁੱਲ੍ਹੇ ਹੋਏ ਸਨ। ਘਰ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਕੱਪੜੇ ਖਿੱਲਰੇ ਪਏ ਸਨ। ਪੀੜਤ ਅਨੁਸਾਰ, ਚੋਰ ਅਲਮਾਰੀਆਂ ’ਚੋਂ ਤਿੰਨ ਤੋਲੇ ਸੋਨਾ ਤੇ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਦਾ ਲਗਭਗ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਗੁਰਾਇਆ ਦੇ ਐੱਸਐੱਚਓ ਪਰਮਿੰਦਰ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਉਕਤ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਧਿਆਨ ’ਚ ਹਨ। ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।