
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੇਵੀਏਟ ਦੇ ਤਿੰਨ ਪ੍ਰੋਫ਼ੈਸਰਾਂ ਨੂੰ ਮਿਲਿਆ ਪੇਟੈਂਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਪੇਟੈਂਟ ਦਫ਼ਤਰ ਨੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਕਬੀਰ ਨਗਰ ਦੇ ਤਿੰਨ ਫੈਕਲਟੀ ਮੈਂਬਰਾਂ ਨੂੰ ‘ਸਮਾਰਟ ਸਟ੍ਰੈੱਸ-ਰਿਲੀਵਿੰਗ ਹੈੱਡਸੈੱਟ’ ਦੀ ਕਾਢ ਲਈ ਪੇਟੈਂਟ ਦਿੱਤਾ ਹੈ। ਇਹ ਵੇਅਰੇਬਲ ਹੈੱਡਸੈੱਟ ਵਰਤੋਂਕਾਰ ਦੇ ਦਿਮਾਗ਼ੀ ਸੰਕੇਤਾਂ ਨੂੰ ਪੜ੍ਹ ਕੇ ਅਸਲ ਸਮੇਂ ’ਚ ਤਣਾਅ ਦਾ ਪਤਾ ਲਗਾਉਂਦਾ ਹੈ ਤੇ ਆਪਣੇ ਆਪ ਸਕੈਲਪ ਮਸਾਜ ਰਾਹੀਂ ਰਾਹਤ ਦੇਣ ਲਈ ਪ੍ਰਤੀਕਿਰਿਆ ਕਰਦਾ ਹੈ। ਕਾਢ ’ਚ ਨਿਊਰੋਸਾਇੰਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਨੂੰ ਜੋੜਿਆ ਗਿਆ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਡਾ. ਸੁਧੀਰ ਸ਼ਰਮਾ ਨੇ ਖੋਜ ਤੇ ਅਕਾਦਮਿਕ ਅਗਵਾਈ ’ਚ ਯੋਗਦਾਨ ਪਾਇਆ। ਡਾ. ਵਿਨੈ ਚੋਪੜਾ ਨੇ ਡੀਪ-ਲਰਨਿੰਗ ਆਰਕੀਟੈਕਚਰ ਤਿਆਰ ਕੀਤਾ, ਜਦਕਿ ਡਾ. ਨੀਰੂ ਮਲਹੋਤਰਾ ਨੇ ਸੈਂਸਰ ਏਕੀਕਰਨ ਅਤੇ ਸਿਗਨਲ-ਪ੍ਰੋਸੈਸਿੰਗ ਪ੍ਰਣਾਲੀ ਵਿਕਸਿਤ ਕੀਤੀ। ਹੈੱਡਸੈੱਟ ’ਚ ਲੱਗੇ ਈਈਜੀ ਸੈਂਸਰ ਦਿਮਾਗ਼ ਦੀ ਬਿਜਲਈ ਗਤੀਵਿਧੀ ਨੂੰ ਕੈਪਚਰ ਕਰਦੇ ਹਨ। ਕੱਚੇ ਡੇਟਾ ਨੂੰ ਫ਼ਿਲਟਰ ਕਰਨ ਤੋਂ ਬਾਅਦ ਤਣਾਅ ਨਾਲ ਸਬੰਧਤ ਵਿਸ਼ੇਸ਼ਤਾਵਾਂ ਕੱਢੀਆਂ ਜਾਂਦੀਆਂ ਹਨ ਤੇ ਕਨਵੋਲਿਊਸ਼ਨਲ ਨਿਊਰਲ ਨੈੱਟਵਰਕ ਰਾਹੀਂ ਤਣਾਅ ਦੀ ਪਛਾਣ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਯੰਤਰ ਲੋੜ ਅਨੁਸਾਰ ਆਪਣੇ ਆਪ ਪ੍ਰਤੀਕਿਰਿਆ ਕਰਦਾ ਹੈ।