ਬਾਈਕ ਦਾ ਟਾਇਰ ਫੱਟਣ ਨਾਲ ਪਰਿਵਾਰ ਦੇ 3 ਜੀਅ ਜ਼ਖ਼ਮੀ
ਬਾਈਕ ਦਾ ਟਾਇਰ ਫੱਟਣ ਨਾਲ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ
Publish Date: Tue, 31 Mar 2026 09:24 PM (IST)
Updated Date: Wed, 01 Apr 2026 04:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਅੱਜ ਹਾਈਵੇ, ਜੀਓ ਪੈਟਰੋਲ ਪੰਪ ਭੱਟੀਆ ਦੇ ਸਾਹਮਣੇ ਇਕ ਹਾਦਸਾ ਹੋਣ ਦੀ ਖਬਰ ਮਿਲੀ। ਐੱਸਐੱਸਐੱਫ ਟੀਮ ਦੌਰਾਨੇ ਪੈਟਰੋਲਿੰਗ ਕਰ ਰਹੀ ਸੀ, ਉਨ੍ਹਾਂ ਨੇ ਦੇਖਿਆ ਕਿ ਇਕ ਵਿਅਕਤੀ, ਔਰਤ ਤੇ ਬੱਚੀ ਸੜਕ ’ਤੇ ਡਿੱਗੇ ਹੋਏ ਸਨ ਤੇ ਕਾਫ਼ੀ ਜ਼ਖ਼ਮੀ ਸਨ। ਐੱਸਐੱਸਐੱਫ ਟੀਮ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਫਸਟ ਏਡ ਦਿੱਤੀ ਗਈ ਤੇ ਉਨ੍ਹਾਂ ਨੂੰ ਸਰਕਾਰੀ ਵਾਹਨ ਰਾਹੀਂ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਫਗਵਾੜੇ ਤੋਂ ਲੁਧਿਆਣੇ ਜਾ ਰਹੇ ਸਨ, ਸੜਕ ’ਤੇ ਵੱਡਾ ਟੋਇਆ ਹੋਣ ਕਾਰਨ ਬਾਈਕ ਦਾ ਅਗਲਾ ਟਾਇਰ ਫਟ ਗਿਆ, ਜਿਸ ਨਾਲ ਬਾਈਕ ਦਾ ਸੰਤੁਲਨ ਖਰਾਬ ਹੋ ਗਿਆ ਤੇ ਉਹ ਡਿੱਗ ਗਏ। ਜ਼ਖ਼ਮੀਆਂ ਦੀ ਪਹਿਚਾਣ ਇਸ ਪ੍ਰਕਾਰ ਹੈ ਰਵੀ ਪੁੱਤਰ ਕ੍ਰਿਸ਼ਨ ਕੁਮਾਰ, ਆਰਤੀ ਪਤਨੀ ਰਵੀ ਤੇ ਉਨ੍ਹਾਂ ਦੀ ਬੇਟੀ ਵਾਸੀ ਸ਼ਿਮਲਾਪੁਰੀ, ਲੁਧਿਆਣਾ। ਇਸ ਹਾਦਸੇ ਬਾਰੇ ਫਿਲੌਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ।