ਵਰਕਸ਼ਾਪ ਦੇ ਤਾਲੇ ਤੋੜ ਕੇ ਕੀਤੀ ਹਜ਼ਾਰਾਂ ਦੀ ਚੋਰੀ
ਵਰਕਸ਼ਾਪ ਦੇ ਤਾਲੇ ਤੋੜ ਕੀਤੀ ਹਜ਼ਾਰਾਂ ਦੀ ਚੋਰੀ
Publish Date: Sun, 18 Jan 2026 08:11 PM (IST)
Updated Date: Mon, 19 Jan 2026 04:21 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਨਾਮਦੇਵ ਚੌਕ ਕੋਲ ਪੈਂਦੀ ਇਕ ਵਰਕਸ਼ਾਪ ਦੇ ਤਾਲੇ ਤੋੜ ਕੇ ਚੋਰਾਂ ਨੇ ਅੰਦਰੋਂ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਵਨ ਸਿੰਘ ਵਾਸੀ ਕਿੰਗ ਕਾਲੋਨੀ ਨੇ ਦੱਸਿਆ ਕਿ ਉਹ ਨਾਮਦੇਵ ਚੌਕ ਕੋਲ ਪੈਂਦੀ ਕੇਸਰ ਇੰਟਰਪ੍ਰਾਈਜਜ ਨਾਂ ਦੀ ਵਰਕਸ਼ਾਪ ’ਚ ਨੌਕਰੀ ਕਰਦਾ ਹੈ। ਰੋਜ਼ ਵਾਂਗ ਬੀਤੀ ਰਾਤ ਉਸ ਨੇ ਵਰਕਸ਼ਾਪ ਨੂੰ ਤਾਲੇ ਲਾਏ ਤੇ ਘਰ ਆ ਗਿਆ। ਸਵੇਰੇ ਜਦ ਉਹ ਵਰਕਸ਼ਾਪ ਖੋਲਣ ਲਈ ਗਿਆ ਤਾਂ ਵਰਕਸ਼ਾਪ ਦੇ ਤਾਲੇ ਟੁੱਟੇ ਪਏ ਸਨ। ਜਦ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਬਹੁਤ ਸਾਰਾ ਕੀਮਤੀ ਸਾਮਾਨ ਗਾਇਬ ਸੀ। ਜਦ ਉਸਨੇ ਵਰਕਸ਼ਾਪ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ’ਚ ਚੋਰੀ ਦੀ ਉਕਤ ਘਟਨਾ ਕੈਦ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਤੋਂ ਬਾਅਦ ਏਐੱਸਆਈ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਪਵਨ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ’ਚ ਲੱਗ ਗਏ।