ਤੇਲ ਮੁੱਕਣ ’ਤੇ ਚੋਰੀ ਕੀਤੀ ਕਾਰ ਸੜਕ ਵਿਚਾਲੇ ਛੱਡ ਫ਼ਰਾਰ ਸਿਕੰਦਰ ਪੁਰ ਤੋਂ ਚੋਰੀ ਹੋਈ ਕਾਰ ਤੇਲ ਮੁੱਕਣ ’ਤੇ ਚੋਰ ਸੜਕ ਵਿਚਾਲੇ ਛੱਡ ਫਰਾਰ
Publish Date: Mon, 05 Oct 2026 09:44 PM (IST)
Updated Date: Mon, 05 Oct 2026 09:47 PM (IST)
-ਮੁੱਖ ਮਾਰਗ ’ਤੇ ਖੜ੍ਹੀ ਗੱਡੀ ਬਣ ਸਕਦੀ ਸੀ ਹਾਦਸਿਆਂ ਦਾ ਕਾਰਨ -ਆਦਮਪੁਰ ਪੁਲਿਸ ਦੀ ਨਾਈਟ ਪਟਰੋਲਿੰਗ ’ਤੇ ਲੱਗਾ ਸਵਾਲੀਆ ਨਿਸ਼ਾਨ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਅਦਾਮਪੁਰ : ਥਾਣਾ ਆਦਮਪੁਰ ਦੇ ਪਿੰਡ ਸਿਕੰਦਰ ਪੁਰ ਵਿਖੇ ਬੀਤੀ ਰਾਤ ਹਰਵਿੰਦਰ ਸਿੰਘ ਦੇ ਘਰੋਂ ਚੋਰ ਕਾਰ ਚੋਰ ਚੋਰੀ ਕਰਕੇ ਲੈ ਗਏ ਤੇ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਆਦਮਪੁਰ ਵਿਖੇ ਤੇਲ ਮੁੱਕਣ ਕਾਰਨ ਮੁੱਖ ਮਾਰਗ ਵਿਚਾਲੇ ਹੀ ਖੜ੍ਹੀ ਕਰ ਫਰਾਰ ਹੋ ਗਏ। ਇਹ ਵਾਕਿਆ ਰਾਤ ਕਰੀਬ ਇਕ ਵਜੇ ਦਾ ਹੈ, ਜਦੋਂ ਕਾਰ ਚੋਰੀ ਹੋਈ ਤੇ ਆਦਮਪੁਰ ਵਿਖੇ ਸਵੇਰ ਕਰੀਬ ਪੰਜ ਵਜੇ ਨਜ਼ਦੀਕੀ ਦੁਕਾਨਦਾਰਾਂ ਨੇ ਕਾਰ ਨੂੰ ਵੇਖਿਆ ਤੇ ਇਹ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸੜਕ ਵਿਚਾਲੇ ਹੋਣ ਕਾਰਣ ਉਸਨੂੰ ਵੇਖ ਇੱਕ ਸਾਇਡ ’ਤੇ ਕੀਤਾ ਅਤੇ ਕਰੀਬ ਸਵੇਰੇ 9 ਵਜੇ ਗੱਡੀ ਦੇ ਮਾਲਕ ਆਦਮਪੁਰ ਪਹੁੰਚੇ ਅਤੇ ਆਪਣੀ ਗੱਡੀ ਨੂੰ ਪਹਿਚਾਣ ਇਸ ਦੀ ਸੂਚਨਾ ਆਪ ਅਲਾਵਾਲਪਰ ਚੌਕੀ ਨੂੰ ਦਿੱਤੀ ਜਿੱਥੇ ਉੱਥੋਂ ਇਹ ਜਵਾਬ ਆਇਆ ਹੈ ਕਿ ਗੱਡੀ ਚੌਕੀ ਲੈ ਆਓ ਅੱਗੇ ਵੇਖਦੇ ਹਾਂ। ਇਸ ਮੌਕੇ ਪਿੰਡ ਵਾਸੀਆਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਗੱਡੀ ਆਦਮਪੁਰ ਵਿਖੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਤੜਕੇ ਤਿੰਨ ਤੋਂ ਚਾਰ ਘੰਟੇ ਖੜ੍ਹੀ ਰਹੀ ਪਰ ਪੁਲਿਸ ਦੀ ਕਾਰਵਾਈ ’ਤੇ ਵੱਡਾ ਸਵਾਲੀਆਂ ਨਿਸ਼ਾਨ ਰਿਹਾ। ਕਾਰ ਹਾਦਸੇ ਦਾ ਕਾਰਨ ਬਣ ਸਕਦੀ ਸੀ ਜਦਕਿ ਪੁਲਿਸ ਥਾਣਾ ਇੱਥੋਂ ਕੁਝ ਹੀ ਮਿੰਟਾਂ ਦੀ ਦੂਰੀ ਹੋਣ ਹੋਣ ’ਤੇ ਵੀ ਖਾਸ ਧਿਆਨ ਨਹੀਂ ਦਿੱਤਾ। ਇਸ ਮੌਕੇ ਪਿੰਡ ਦੇ ਸਰਪੰਚ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦਿਆਂ ਕਿਹਾ ਕਿ ਰਾਤ ਦੀ ਗਸ਼ਤ ਵਾਧਾ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਇਸ ਸੰਬੰਧੀ ਜਦ ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਫੋਨ ਨਹੀਂ ਚੁੱਕਿਆ।