ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Wed, 01 Apr 2026 06:29 PM (IST)
Updated Date: Wed, 01 Apr 2026 07:49 PM (IST)
ਪੰਜਾਬੀ ਜਾਗਰਣ ਟੀਮ, ਕਰਤਾਰਪੁਰ/ਫਿਲੌਰ : ਸਹਾਇਕ ਕਾਰਜਕਾਰੀ ਇੰਜੀ.ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਨੰ. 2 ਦੇ ਅਫਸਰ ਇੰਜੀਨੀਅਰ ਮਦਨ ਲਾਲ ਨੇ ਇਕ ਪ੍ਰੈੱਸ ਨੋਟ ਰਾਹੀਂ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਹੈ ਕਿ 66 ਕੇਵੀ ਸਬ ਸਟੇਸ਼ਨ ਨੌਗੱਜਾ ਤੋਂ ਚੱਲਦੇ 11 ਕੇਵੀ ਯੂਪੀਐੱਸ ਫੀਡਰ ਪਿੰਡ ਭੱਠੇ, ਫੋਕਲ ਪੁਆਇੰਟ ਨੌਗੱਜਾ ’ਤੇ ਜ਼ਰੂਰੀ ਮੁਰੰਮਤ ਕਰਨ ਲਈ ਪਿੰਡ ਭੱਠੇ, ਪਸਣ ਫਰੀਦਪੁਰ, ਕਾਲਾ ਬਾਹੀਆਂ, ਮੋਖੇ, ਨੌਗੱਜਾ ਤੇ ਈਸਪੁਰ ਆਦਿ ਪਿੰਡਾਂ ਤੇ ਇਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਅੱਜ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸੇ ਤਰ੍ਹਾਂ ਪੀਸੀਐੱਲ ਉਪ ਮੰਡਲ ਫਿਲੌਰ ਦੇ ਐੱਸਡੀਓ ਨੇ ਦੱਸਿਆ ਕਿ 2 ਅਪ੍ਰੈਲ ਨੂੰ 132 ਕੇਵੀ ਸਬ ਸਟੇਸ਼ਨ ਫਿਲੌਰ ਦੇ ਯੰਤਰਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਕਾਰਨ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਪ੍ਰਭਾਵਿਤ ਫੀਡਰਾਂ ’ਚ ਇੰਡਸਟਰੀ ਫੀਡਰ, ਪੀਟੀਸੀ, ਬੈਕਟਰ ਫੂਡ, ਕੋਰਟ ਕੰਪਲੈਕਸ, ਕਰਿਮਕਾ, ਰੇਲਵੇ ਰੋਡ, ਸਿਟੀ, ਅਚਾਨਕ ਚੱਕ ਯੂਪੀਐੱਸ, ਖੈਹਿਰਾ, ਸ਼ਿਸ਼ੋਵਾਲ ਖੇਤੀਬਾੜੀ ਫੀਡਰ, ਫਿਲੌਰ ਬੇਟ, ਭੱਟੀਆਂ, ਤੇਹਿੰਗ ਤੇ ਰਸੂਲਪੁਰ ਆਦਿ ਸ਼ਾਮਲ ਹਨ। ਇਸ ਕਰ ਕੇ ਫਿਲੌਰ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਸਮੇਤ ਕਰਿਮਕਾ ਫੈਕਟਰੀ, ਸਿਵਲ ਹਸਪਤਾਲ ਤੇ ਕੋਰਟ ਕੰਪਲੈਕਸ ’ਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।