ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 24 Feb 2026 08:25 PM (IST)
Updated Date: Tue, 24 Feb 2026 08:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਫਰਵਰੀ ਨੂੰ ਕੁਝ 11 ਕੇਵੀ ਫੀਡਰਾਂ ਦੇ ਰੱਖ-ਰਖਾਅ ਤੇ ਦਰਖ਼ਤ ਕੱਟਣ ਕਾਰਨ ਸ਼ਟਡਾਊਨ ਰਹੇਗਾ। ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ 11 ਕੇਵੀ ਐੱਸਯੂਐੱਸ ਫੀਡਰ ਬੰਦ ਰਹੇਗਾ, ਜਿਸ ਨਾਲ ਮਖਦੂਮਪੁਰਾ, ਲਵਲੀ ਆਟੋਜ਼, ਚਾਬਰਾ ਸੁਈਟਸ, ਨਿਊਵਾ ਸੂਰਜ ਗੰਜ, ਚੱਢਾ ਅਪਾਰਟਮੈਂਟਸ, ਗੁਰੂ ਕਿਰਪਾ ਫਲੈਟਸ, ਦੁਆਬਾ ਹਸਪਤਾਲ, ਫਾਰਚੂਨ ਹੋਟਲ ਤੇ ਆਸ-ਪਾਸ ਦੇ ਇਲਾਕੇ, ਮਖਦੂਮਪੁਰਾ, ਅਜੀਤ ਨਗਰ ਤੇ ਸ਼ਾਸ਼ਤਰੀ ਨਗਰ ਪ੍ਰਭਾਵਿਤ ਹੋਣਗੇ। ਇਸੇ ਦਿਨ 11 ਕੇਵੀ ਮੋਟਾ ਸਿੰਘ ਨਗਰ ਫੀਡਰ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬੰਦ ਰਹੇਗਾ, ਜਿਸ ਨਾਲ ਮੋਤਾ ਸਿੰਘ ਨਗਰ ਤੇ ਜੌਹਲ ਮਾਰਕੀਟ ਆਦਿ ਪ੍ਰਭਾਵਿਤ ਹੋਣਗੇ।