ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 24 Feb 2026 06:16 PM (IST)
Updated Date: Tue, 24 Feb 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਪਾਵਰਕਾਮ ਉਪ ਮੰਡਲ ਅੱਪਰਾ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਵਿਕਰਮਜੀਤ ਸਿੰਘ ਤੇ ਜੇਈ ਇੰਜੀਨੀਅਰ ਵਿਨੋਦ ਕੁਮਾਰ (ਸ/ਸ ਬੰਸੀਆ ਢੱਕ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇਵੀ ਸਬ ਸਟੇਸ਼ਨ ਫਿਲੌਰ ਵਿਖੇ ਬਿਜਲੀ ਉਪਕਰਨਾਂ ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 25 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਬੰਸੀਆ ਢੱਕ ਤੋਂ ਚੱਲਣ ਵਾਲੇ ਕਤਪਾਲੋਂ ਯੂਪੀਐੱਸ, ਬੰਸੀਆ ਢੱਕ ਯੂਪੀਐੱਸ, ਲਸਾੜਾ ਤੇ ਸਾਰੇ ਏਪੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ। ਇਸ ਕਰਕੇ ਪਿੰਡ ਨਗਰ, ਕਤਪਾਲੋਂ, ਅਸ਼ਾਹੂਰ, ਕਡਿਆਣਾ, ਸੋਡੋ, ਸੇਲਕਿਆਣਾ, ਫਤਿਹਗੜ੍ਹ ਲੱਖਾ, ਪੁਆਰੀ, ਦਿਆਲਪੁਰ, ਰਾਏਪੁਰ ਅਰਾਈਆ, ਝੁੰਗੀਆਂ ਮਹਾਂ ਸਿੰਘ, ਥਲਾ, ਭਾਰ ਸਿੰਘ ਪੁਰਾ, ਲਸਾੜਾ, ਰਜੋਰੀ, ਸੁਲਤਾਨਪੁਰ ਤੇ ਬੰਸੀਆ ਢੱਕ ਆਦਿ ਪਿੰਡਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕਾਮ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੈਅ ਸਮੇਂ ਦੌਰਾਨ ਬਿਜਲੀ ਬੰਦ ਰਹਿਣ ਕਾਰਨ ਹੋਣ ਵਾਲੀ ਅਸੁਵਿਧਾ ਲਈ ਸਹਿਯੋਗ ਦਿੱਤਾ ਜਾਵੇ।